ਆਕਾਸ਼ਵਾਣੀ ਚੰਡੀਗੜ੍ਹ ਵਲੋਂ "ਰੁੱਖ ਲਗਾਓ" ਮੁਹਿੰਮ
22 ਸਤੰਬਰ ਚੰਡੀਗੜ੍ਹ:- 5 ਜੂਨ ਦੇ ਵਿਸ਼ਵ ਪਰਿਆਵਰਣ ਦਿਵਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ "ਇਕ ਰੁੱਖ ਮਾਂ ਦੇ ਨਾਮ" ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਦੇਸ਼ ਦੀ ਰਾਜਧਾਨੀ ਦੇ ਬੁੱਧ ਜਯੰਤੀ ਪਾਰਕ ਵਿੱਚ ਪੀਪਲ ਦਾ ਪੌਧਾ ਲਾਇਆ। ਇਸ ਤਰ੍ਹਾਂ ਦੇਸ਼ ਭਰ ਵਿੱਚ ਹਰਿਆਵਲੀ ਅਤੇ ਰੁੱਖਾਂ ਦੇ ਮਹੱਤਵ ਨੂੰ ਸਮਝਾਉਂਦਿਆਂ ਪੌਧੇ ਲਗਾਉਣ ਦਾ ਪ੍ਰੋਗਰਾਮ ਇਕ ਜਨ ਆਂਦੋਲਨ ਦਾ ਰੁੱਖ ਧਾਰ ਚੁੱਕਾ ਹੈ।

ਇਸ ਮੁਹਿੰਮ ਦੇ ਤਹਿਤ ਅੱਜ ਆਕਾਸ਼ਵਾਣੀ ਚੰਡੀਗੜ੍ਹ ਦੇ ਅਹਾਤੇ ਵਿੱਚ ਉਪ ਨਿਰਦੇਸ਼ਕ (ਇੰਜੀਨਿਆਰਿੰਗ) ਸ਼੍ਰੀ ਕਸ਼ਮੀਰ ਸਿੰਘ ਅਤੇ ਪ੍ਰੋਗਰਾਮ ਪ੍ਰਮੁੱਖ ਸ੍ਰੀਮਤੀ ਪੁਨਮ ਅਮ੍ਰਿਤ ਸਿੰਘ ਦੀ ਅਗਵਾਈ ਵਿੱਚ ਪੌਧੇ ਲਗਾਉਣ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੁਹਿੰਮ ਵਿੱਚ ਸਾਰੇ ਸਟਾਫ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਸਭ ਨੇ ਪੌਧਿਆਂ ਦੀ ਦੇਖਭਾਲ ਅਤੇ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਦਾ ਪ੍ਰਣ ਲਿਆ।
ਇਸ ਤੋਂ ਇਲਾਵਾ, ਇਨ੍ਹਾਂ ਦਿਨਾਂ ਸਫਾਈ ਯੋਗਦਾਨ ਵੀ ਆਕਾਸ਼ਵਾਣੀ ਚੰਡੀਗੜ੍ਹ ਵਲੋਂ ਮਨਾਇਆ ਜਾ ਰਿਹਾ ਹੈ। ਇਸ ਪੰਦਰਵਾਢੇ ਦੌਰਾਨ ਪੂਰੇ ਦਫ਼ਤਰ ਕੰਪਲੈਕਸ ਨੂੰ ਕੂੜੇ ਕਚਰੇ ਤੋਂ ਮੁਕਤ ਕੀਤਾ ਜਾ ਰਿਹਾ ਹੈ। ਕੰਮਰਿਆਂ, ਕਾਰ ਸ਼ੈੱਡ, ਪਾਰਕ ਤੋਂ ਇਲਾਵਾ ਆਕਾਸ਼ਵਾਣੀ ਕੰਪਲੈਕਸ ਵਿੱਚ ਸਥਿਤ ਸਟਾਫ ਕਵਾਰਟਰਾਂ ਦੀ ਵੀ ਸਫਾਈ ਕਰਵਾਈ ਜਾ ਰਹੀ ਹੈ।