
ਖ਼ਾਲਸਾ ਕਾਲਜ ’ਚ ਵਿਸ਼ਵ ਓਜ਼ੋਨ ਦਿਵਸ ਮਨਾਇਆ
ਗੜ੍ਹਸ਼ੰਕਰ - ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਵਿਸ਼ਵ ਓਜ਼ੋਨ ਦਿਵਸ ਮਨਾਇਆ ਗਿਆ। ਇਸ ਮੌਕੇ ਬਾਟਨੀ ਵਿਭਾਗ ਵਲੋਂ ‘ਮਾਂਟਰੀਅਲ ਪ੍ਰੋਟੋਕਾਲ ਅਡਵਾਂਸਿਗ ਕਲਾਈਮੇਟ ਐਕਸ਼ਨ’ ਵਿਸ਼ੇ ’ਤੇ ਵਿਦਿਆਰਥੀਆਂ ਦੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਗੜ੍ਹਸ਼ੰਕਰ - ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਵਿਸ਼ਵ ਓਜ਼ੋਨ ਦਿਵਸ ਮਨਾਇਆ ਗਿਆ। ਇਸ ਮੌਕੇ ਬਾਟਨੀ ਵਿਭਾਗ ਵਲੋਂ ‘ਮਾਂਟਰੀਅਲ ਪ੍ਰੋਟੋਕਾਲ ਅਡਵਾਂਸਿਗ ਕਲਾਈਮੇਟ ਐਕਸ਼ਨ’ ਵਿਸ਼ੇ ’ਤੇ ਵਿਦਿਆਰਥੀਆਂ ਦੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਮੁਕਾਬਲੇ ਵਿਚ ਵਿਦਿਆਰਥਣ ਕਿਰਨਦੀਪ ਕੌਰ ਬੀ.ਐੱਸ.ਸੀ. ਭਾਗ ਪਹਿਲਾ ਨੇ ਪਹਿਲਾ ਸਥਾਨ, ਦੀਕਸ਼ਾ ਬੀ.ਐੱਸ.ਸੀ. ਬੀ.ਐੱਡ. ਨੇ ਦੂਜਾ ਸਥਾਨ, ਪ੍ਰੀਆ ਬੀ.ਏ. ਬੀ.ਐੱਡ. ਭਾਗ ਤੀਜਾ ਅਤੇ ਕਿਰਨਪ੍ਰੀਤ ਕੌਰ ਬੀ.ਐੱਸ.ਸੀ. ਬੀ.ਐੱਡ. ਭਾਗ ਚੌਥਾ ਨੇ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਡਾ. ਕੁਲਦੀਪ ਕੌਰ ਬਾਟਨੀ ਵਿਭਾਗ ਮੁਖੀ ਨੇ ਓਜ਼ੋਨ ਦੀ ਮਹੱਤਤਾ ’ਤੇ ਚਾਨਣਾ ਪਾਇਆ। ਪਿ੍ੰਸੀਪਲ ਡਾ. ਅਮਨਦੀਪ ਹੀਰਾ ਨੇ ਮੁਕਾਬਲੇ ਚੋਂ ਅਵੱਲ ਰਹੇ ਵਿਦਿਆਰਥੀਆਂ ਵਧਾਈ ਦਿੰਦਿਆ ਇਨਾਮ ਤਕਸੀਮ ਕੀਤੇ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਅਜਿਹੀਆਂ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
