ਜੇਜੋ ਦੋਆਬਾ ਵਿਖੇ ਸਥਿਤ ਬਾਬਾ ਜੀਜੂ ਸ਼ਾਹ ਦੇ ਦਰਬਾਰ ਤੇ ਧਾਰਮਿਕ ਸਮਾਗਮ ਕਰਵਾਇਆ
ਮਾਹਿਲਪੁਰ, 29 ਮਈ - ਸ਼ਿਵਾਲਿਕ ਪਹਾੜੀਆਂ ਦੀ ਗੋਦ ਅਤੇ ਹਿਮਾਚਲ ਪ੍ਰਦੇਸ਼ ਦੀ ਸੀਮਾ ਨਾਲ ਲੱਗਦੇ ਪਿੰਡ ਜੇਜੋ ਦੁਆਬਾ ਵਿਖੇ ਸਥਿਤ ਬਾਬਾ ਜੀਜੂ ਸ਼ਾਹ ਕਾਦਰੀ ਜੀ ਦੇ ਦਰਬਾਰ ਵਿਖੇ ਬਾਬਾ ਜੀਜੂ ਸ਼ਾਹ ਜੀ ਦੀ ਸਲਾਨਾ ਯਾਦ ਵਿੱਚ ਧਾਰਮਿਕ ਸਮਾਗਮ ਇਸ ਅਸਥਾਨ ਦੀ ਗੱਦੀ ਨਸ਼ੀਨ ਬੀਬੀ ਨਸੀਬ ਕੌਰ ਜੀ ਅਤੇ ਸਾਂਈ ਅਮਰੀਕ ਸ਼ਾਹ ਜੀ ਦੀ ਦੇਖ ਰੇਖ ਹੇਠ ਹੋਇਆ। 4 ਦਿਨ ਚੱਲੇ ਇਸ ਸਮਾਗਮ ਦੌਰਾਨ ਇਸ ਅਸਥਾਨ ਤੇ ਆਉਂਦੇ ਸ਼ਰਧਾਲੂਆਂ ਨੇ ਹਾਜ਼ਰੀ ਲਗਵਾ ਕੇ ਬਾਬਾ ਜੀ ਦੇ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

ਅੱਜ ਦੇ ਸਮਾਗਮ ਵਿੱਚ ਮਸ਼ਹੂਰ ਕਲਾਕਾਰ ਈਸ਼ਰਤ ਗੁਲਾਮ ਅਲੀ,ਕਾਂਸ਼ੀਨਾਥ, ਲੱਕੀ ਹਿਆਲਾ ਅਤੇ ਮਸ਼ਹੂਰ ਕਵਾਲਾ ਨੇ ਆਪਣੀ ਹਾਜ਼ਰੀ ਲਗਵਾ ਕੇ ਦਰਬਾਰ ਤੇ ਆਈਆਂ ਸੰਗਤਾਂ ਨੂੰ ਬਾਬਾ ਜੀਜੂ ਸ਼ਾਹ ਦੇ ਚਰਨਾਂ ਨਾਲ ਜੋੜਿਆ। ਇਸ ਮੌਕੇ ਬੀਬੀ ਸੁਮਿੱਤਰ ਕੌਰ, ਸੰਦੀਪ ਕੌਰ,ਰਾਜਵਿੰਦਰ ਕੌਰ, ਅਮਨ, ਮਮਤਾ, ਗੁਲਸ਼ਨ ਕੁਮਾਰ, ਰਿੰਕੂ ਸਟੂਡੀਓ ਭਰੋਵਾਲ, ਕਾਲਾ ਲਾਈਟ ਵਾਲਾ, ਵਿਕੀ ਸਾਊਂਡ ਸਰਵਿਸ, ਮੁਸਕਾਨ ਟੈਂਟ ਹਾਊਸ, ਲੰਬੜਦਾਰ ਪਰਵੀਨ ਸੋਨੀ, ਸੋਨੂ, ਗੁਰਨਾਮ, ਰਿੰਕਾ,ਸਤਪਾਲ, ਪ੍ਰਕਾਸ਼ੋ ਦੇਵੀ, ਗੁਰਮੀਤ ਰਾਮ, ਸ਼ਸ਼ੀ, ਪਰਵੀਨ ਕੁਮਾਰੀ, ਸਮੇਤ ਪਿੰਡ ਜੇਜੋ ਦੀਆਂ ਸੰਗਤਾਂ ਹਾਜ਼ਰ ਸਨ। ਇਸ ਮੌਕੇ ਪਿੰਡ ਬੱਦੋਵਾਲ ਦੇ ਸੇਵਾਦਾਰਾਂ ਨੇ ਲੰਗਰ ਦੀ ਸੇਵਾ ਨਿਭਾਈ। ਗੱਲਬਾਤ ਕਰਦਿਆਂ ਸਾਂਈ ਅਮਰੀਕ ਸ਼ਾਹ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਕਰਵਾਉਣ ਦਾ ਮੁੱਖ ਮਨੋਰਥ ਜਿੱਥੇ ਸੰਗਤਾਂ ਨੂੰ ਬਾਬਾ ਜੀ ਦੇ ਪਰਉਪਕਾਰੀ ਕਾਰਜਾਂ ਤੋਂ ਜਾਣੂ ਕਰਵਾਉਣਾ ਹੈ, ਉਸਦੇ ਨਾਲ ਹੀ ਇੱਕ ਦੂਜੇ ਨਾਲ ਪ੍ਰੇਮ ਭਾਵਨਾ ਨਾਲ ਰਹਿਣ ਦਾ ਸੰਦੇਸ਼ ਦੇਣਾ ਵੀ ਹੈ। ਇਸ ਮੌਕੇ ਲੰਬੜਦਾਰ ਪ੍ਰਵੀਨ ਸੋਨੀ ਨੇ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ।