ਤਿਰੰਗੇ ਦੀ ਸ਼ਾਨ ਨੂੰ ਬਰਕਰਾਰ ਰੱਖਣਾ ਸਾਡਾ ਪਹਿਲਾ ਫਰਜ਼-- ਲਾਇਨ ਬਲਵਿੰਦਰ ਸਿੰਘ

ਸ਼ਹੀਦ ਭਗਤ ਸਿੰਘ ਨਗਰ (ਨਵਕਾਂਤ ਭਰੋਮਜਾਰਾ):- ਲਾਇਨ ਕਲੱਬ ਮੁਕੰਦਪੁਰ ਵੱਲੋਂ ਆਪਣੇ ਸੇਵਾ ਕਾਰਜਾਂ ਦੀ ਲੜੀ ਨੂੰ ਅੱਗੇ ਤੌਰਦੇ ਹੋਏ ਜ਼ਿਲ੍ਹਾ ਗਵਰਨਰ ਲਾਇਨ ਸੁਰਿੰਦਰਪਾਲ ਸੋਂਧੀ ਦੇ ਦਿਸ਼ਾ ਨਿਰਦੇਸ਼ ਲਾਈਨ ਬਲਦੀਸ਼ ਲਾਲ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਟੈਂਡਾ ਵਿਖੇ 77ਵਾ ਆਜ਼ਾਦੀ ਦਿਵਸ ਮਨਾਇਆ ਗਿਆ।

ਸ਼ਹੀਦ ਭਗਤ ਸਿੰਘ ਨਗਰ (ਨਵਕਾਂਤ ਭਰੋਮਜਾਰਾ):- ਲਾਇਨ ਕਲੱਬ ਮੁਕੰਦਪੁਰ ਵੱਲੋਂ ਆਪਣੇ ਸੇਵਾ ਕਾਰਜਾਂ ਦੀ ਲੜੀ ਨੂੰ ਅੱਗੇ ਤੌਰਦੇ ਹੋਏ ਜ਼ਿਲ੍ਹਾ ਗਵਰਨਰ ਲਾਇਨ ਸੁਰਿੰਦਰਪਾਲ ਸੋਂਧੀ  ਦੇ ਦਿਸ਼ਾ ਨਿਰਦੇਸ਼ ਲਾਈਨ ਬਲਦੀਸ਼ ਲਾਲ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਟੈਂਡਾ ਵਿਖੇ 77ਵਾ ਆਜ਼ਾਦੀ ਦਿਵਸ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਲਾਇਨ  ਬਲਵਿੰਦਰ ਸਿੰਘ ਰੀਜਨ ਚੇਅਰਮੈਨ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਆਪਣੇ ਸੰਦੇਸ਼ ਵਿਚ ਸਕੂਲ ਦੇ ਬੱਚਿਆਂ ਨੂੰ ਸੰਘਰਸ਼ ਨਾਲ ਮਿਲੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਅਤੇ ਝੰਡੇ ਦੀ ਰਾਖੀ ਲਏ  ਹਰ ਬਲਿਦਾਨ ਦੇਣ ਲਈ ਕਿਹਾ। ਅਤੇ ਮਾਨਵਤਾ ਦੀ ਸੇਵਾ ਵਿੱਚ ਲਾਈਨ ਕਲੱਬ ਦੁਆਰਾ ਕੀਤੇ ਜਾ ਰਹੇ  ਕਾਰਜਾਂ ਦੀ ਭਰਪੂਰ ਸਲਾਹਣਾ ਕੀਤੀ। ਇਸ ਸਮੇਂ ਮੁਖ ਮਹਿਮਾਨ ਅਤੇ ਲਾਇਨ ਅਰਜਨ ਦੇਵ ਵਰਮਾ ਜਿਲ੍ਹਾ ਚੇਅਰਮੈਨ ਅਤੇ ਕਲੱਬ ਦੇ ਸਾਰੇ ਮੈਂਬਰਾਂ ਨੇ ਰਲ ਕੇ ਝੰਡੇ ਦੀ ਰਸਮ ਅਦਾ ਕੀਤੀ। ਲਾਇਨ ਬਲਜੀਤ ਸਿੰਘ  ਅਤੇ ਉਨ੍ਹਾਂ ਦੇ ਪਰਿਵਾਰ ਵਲੋ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਦੇ ਸਾਰੇ ਬੱਚਿਆਂ ਨੂੰ ਸਟੇਸ਼ਨਰੀ ਅਤੇ ਮਠਿਆਈ ਵੰਡੀ ਗਈ। ਇਸ ਸਮੇਂ ਲਾਈਨ ਗੁਰਮੁਖ ਸਿੰਘ, ਲਾਇਨ ਅਮਰਜੀਤ ਖਟਕੜ, ਲਾਇਨ ਰਸ਼ਪਾਲ ਸਿੰਘ, ਲਾਇਨ ਰਜੀਵ ਸ਼ਰਮਾ ,ਲਾਈਨ ਅਰਜਨ ਦੇਵ ਜਿਲ੍ਹਾ ਚੇਅਰਮੈਨ, ਲਾਇਨ ਕੁਲਤਾਰ ਸਿੰਘ, ਲਾਇਨ ਬਲਜਿੰਦਰ ਕੁਮਾਰ ਲਾਇਨ ਕੁਲਦੀਪ ਸਿੰਘ, ਲਾਇਨ ਕਮਲਜੀਤ ਮਹਿਮੀ, ਲਾਇਨ ਮਦਨ ਲਾਲ, ਹਰਦੇਵ ਸਿੰਘ, ਸਤਪਾਲ ਸਿੰਘ, ਲਾਇਨ ਸੰਜੀਵ ਭਨੋਟ, ਜਸਪਾਲ ਸਿੰਘ ਲਾਡੀ, ਜਗਸੀਰ ਸਿੰਘ ਡੀ ਪੀ ਸੁਰਜੀਤ ਕੌਰ, ਲਖਵੀਰ ਸਿੰਘ, ਸੁਰਿੰਦਰ ਕੌਰ, ਦੁਰਗਾ ਪ੍ਰਸ਼ਾਦ ਵਰਿੰਦਰ ਕੌਰ , ਪਰਦੀਪ ਕੌਰ, ਸੀਮਾ, ਗੁਰਪ੍ਰੀਤ ਕੌਰ, ਸੁਖਵਿੰਦਰ ਸਿੰਘ, ਸੰਕਲਪ ਪਾਲ, ਜਸਵੀਰ‌ ਸਿੰਘ ਆਦਿ ਹਾਜ਼ਰ ਸਨ।