ਗੁਰੂ ਨਾਨਕ ਸੋਸ਼ਲ ਵੈੱਲਫੇਅਰ ਸੁਸਾਇਟੀ ਬਰਨਾਲਾ ਕਲਾਂ ਵਲੋਂ ਲਗਾਇਆ ਮੁਫ਼ਤ ਮੈਡੀਕਲ ਕੈਂਪ।
ਨਵਾਂਸ਼ਹਿਰ - ਪਿੰਡ ਬਰਨਾਲਾ ਕਲਾਂ ਦੇ ਗੁੱਗਾ ਮਾੜ੍ਹੀ ਸਥਾਨ ਤੇ ਗੁਰੂ ਨਾਨਕ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ।ਆਈ ਵੀ ਵਾਈ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਬਲਵੀਰ ਸਿੰਘ ਕੈਨੇਡਾ ਦੇ ਸਹਿਯੋਗ ਨਾਲ ਸਦਕਾ ਪਾਬਲਾ ਡੈਂਟਲ ਕਲੀਨਿਕ ਯਤਨਾਂ ਨਾਲ ਲਗਾਏ ਇਸ ਕੈਂਪ ਵਿੱਚ 190 ਲੋਕਾਂ ਨੂੰ ਚੈੱਕ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।

ਕੈਂਪ ਦਾ ਉਦਘਾਟਨ ਗੁੱਗਾ ਮਾੜ੍ਹੀ ਸਥਾਨ ਦੇ ਸੇਵਾਦਾਰ ਧਰਮਪਾਲ ਵਲੋਂ ਫੀਤਾ ਕੱਟਕੇ ਕੀਤਾ।ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਰਘਵੀਰ ਸਿੰਘ ਪਾਬਲਾ ਅਤੇ ਸਕੱਤਰ ਬਲਵੰਤ ਸਿੰਘ ਪਾਬਲਾ ਨੇ ਦੱਸਿਆ ਕਿ ਇਸ ਕੈਂਪ ਦੀ ਸੇਵਾ ਬਲਵੀਰ ਸਿੰਘ ਕੈਨੇਡਾ ਨੇ ਕੀਤੀ ਹੈ ਅਤੇ ਇਸ ਕੈਂਪ ਵਿੱਚ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ ਹਨ।
ਇਸ ਮੌਕੇ ਡਾਕਟਰ ਗੁਰਸਿਮਰਨ ਸਿੰਘ ਪਾਬਲਾ, ਰਘਵੀਰ ਸਿੰਘ ਪ੍ਰਧਾਨ, ਬਲਵੰਤ ਸਿੰਘ ਪਾਬਲਾ ਸਕੱਤਰ, ਲਖਵੀਰ ਸਿੰਘ, ਮਾਸਟਰ ਹਰਭਜਨ ਸਿੰਘ, ਤਰਸੇਮ ਸਿੰਘ, ਅਵਤਾਰ ਸਿੰਘ,ਤੀਰਥ ਸਿੰਘ ਜੌਹਲ, ਅਮਰਜੀਤ ਰਾਮ ਨੰਬਰਦਾਰ ਆਦਿ ਹਾਜ਼ਰ ਸਨ।