ਬੱਸ ਆਪਰੇਟਰਾਂ ਨੇ ਹਾਈਵੇ ਤੇ ਬਣਾਇਆ ਬੱਸ ਅੱਡਾ, ਲੋਕ ਹੋ ਰਹੇ ਖੱਜਲ ਖੁਆਰ

ਮੌੜ ਮੰਡੀ - ਜਦੋਂ ਆਮ ਆਦਮੀ ਦੀ ਕਹੀ ਜਾਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਹੀ ਆਮ ਲੋਕਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਤਾ ਫ਼ਿਰ ਆਮ ਆਦਮੀ ਦੀ ਸਰਕਾਰ ਦਾ ਮਤਲਬ ਹੀ ਕੀ ਰਹਿ ਜਾਦਾ ਹੈ। ਜਿਸਦੀ ਮਿਸਾਲ ਬਠਿੰਡਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਤੇ ਤਹਿਸੀਲ ਮੌੜ ਮੰਡੀ ਵਿੱਚ ਦੇਖੀ ਜਾ ਸਕਦੀ ਹੈ।

ਮੌੜ ਮੰਡੀ - ਜਦੋਂ ਆਮ ਆਦਮੀ ਦੀ ਕਹੀ ਜਾਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਹੀ ਆਮ ਲੋਕਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਤਾ ਫ਼ਿਰ ਆਮ ਆਦਮੀ ਦੀ ਸਰਕਾਰ ਦਾ ਮਤਲਬ ਹੀ ਕੀ ਰਹਿ ਜਾਦਾ ਹੈ। ਜਿਸਦੀ ਮਿਸਾਲ ਬਠਿੰਡਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਤੇ ਤਹਿਸੀਲ ਮੌੜ ਮੰਡੀ ਵਿੱਚ ਦੇਖੀ ਜਾ ਸਕਦੀ ਹੈ। ਜਿੱਥੇ ਪਿਛਲੇ ਕਾਫੀ ਸਮੇ ਤੋ ਬੱਸ ਅੱਡੇ ਨੂੰ ਲੈਕੇ ਆਮ ਲੋਕ ਬਹੁਤ ਜਿਆਦਾ ਪਰੇਸ਼ਾਨ ਹਨ।ਕਿਉਂਕਿ ਥਾ ਥਾਂ ਤੇ ਸੜਕਾਂ ਟੁੱਟੀਆਂ ਹੋਣ ਕਾਰਨ ਬੱਸ ਆਪਰੇਟਰਾਂ ਵਲੋ ਲੋਕਾਂ ਨੂੰ ਸੂਚਿਤ ਕੀਤੇ ਬਿਨਾਂ ਬੱਸਾਂ ਨੂੰ ਬੱਸ ਅੱਡੇ ਵਿੱਚ ਲਿਜਾਣ ਦੀ ਥਾਂ ਸਟੇਟ ਹਾਈਵੇ ਤੇ ਬਣੇ ਚੌਕ ਤੇ ਬਿਨਾਂ ਕਿਸੇ ਦੀ ਮਨਜ਼ੂਰੀ ਦੇ ਰੋਕ ਰਹੇ ਹਨ ਅਤੇ ਉੱਥੇ ਹੀ ਸਵਾਰੀਆਂ ਨੂੰ ਉਤਾਰ ਦਿੱਤਾ ਜਾਂਦਾ ਹੈ ਜਿਸਦੇ ਚਲਦੇ ਮਜਬੂਰੀ ਕਾਰਨ ਲੋਕਾਂ ਨੂੰ ਆਟੋ ਜਾ ਕੋਈ ਰਿਕਸ਼ਾ ਕਰਨਾ ਪੈਂਦਾ ਹੈ ਜੋ ਕਿ ਆਮ ਲੋਕਾਂ ਤੇ ਥੋਪਿਆ ਗਿਆ ਇਕ ਆਰਥਿਕ ਬੋਝ ਹੈ ਨਾਲ ਹੀ ਆਟੋ ਜਾਂ ਰਿਕਸ਼ਾ ਵਾਲੇ ਆਪਣੀ ਮਨ ਮਰਜ਼ੀ ਨਾਲ ਕਿਰਾਇਆ ਵਸੂਲਦੇ ਹਨ। ਬੱਸਾਂ ਦਾ ਬੱਸ ਅੱਡੇ ਵਿੱਚ ਨਾ ਆਉਣ ਜਾਣ ਕਾਰਨ ਬੱਸ ਅੱਡੇ ਵਾਲੀ ਮਾਰਕੀਟ ਵਾਲੇ ਦੁਕਾਨਦਾਰਾਂ ਦਾ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ ਜਿਸ ਕਰਕੇ ਦੁਕਾਨਦਾਰਾਂ ਵਿੱਚ ਇਸ ਸੰਬੰਧੀ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਨਗਰ ਕੌਸਲ ਦਾ ਵੀ ਰੋਜ਼ਾਨਾ ਦਾ ਲਗਭੱਗ 5000 ਰੁਪਏ ਦਾ ਨੁਕਸਾਨ ਹੋ ਰਿਹਾ ਹੈ ਨਗਰ ਕੌਸਲ ਦੇ ਹੋ ਰਹੇ ਇਸ ਨੁਕਸਾਨ ਨੂੰ ਲੈਕੇ ਭਾਵੇ ਨਗਰ ਕੌਸਲ ਦੇ ਕਾਰਜ ਸਾਧਕ ਅਫ਼ਸਰ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀ ਲਿਆ ਗਿਆ ਪਰੰਤੂ ਨਗਰ ਕੌਸਲ ਦੇ ਪਰਧਾਨ ਕਰਨੈਲ ਸਿੰਘ ਵਲੋਂ ਇਕ ਲਿਖਤੀ ਦਰਖਾਸਤ ਪੱਤਰ ਮਾਣਯੋਗ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਭੇਜ ਕੇ ਮੰਗ ਕੀਤੀ ਗਈ ਸੀ ਕਿ ਆਮ ਲੋਕਾਂ ਨੂੰ ਤੰਗ ਪਰੇਸ਼ਾਨੀ ਤੋ ਬਚਾਉਣ ਲਈ ਬੱਸਾਂ ਨੂੰ ਨਗਰ ਕੌਸਲ ਦੇ ਬੱਸ ਅੱਡੇ ਵਿੱਚ ਆਉਣ ਜਾਣ ਲਈ ਚਾਲੂ ਕਰਵਾਇਆ ਜਾਵੇ। ਦਰਖਾਸਤ 'ਚ ਇਹ ਵੀ ਲਿਖਿਆ ਸੀ ਕਿ ਡਿਪਟੀ ਕਮਿਸ਼ਨਰ ਜੀ ਮਨਜ਼ੂਰੀ ਤੋ ਬਿਨਾਂ ਕੋਈ ਹੋਰ ਵਿਅਕਤੀ ਆਪਣੀ ਮਰਜੀ ਨਾਲ ਬੱਸ ਅੱਡੇ ਦੀ ਸਥਾਪਨਾ ਨਹੀ ਕਰ ਸਕਦਾ ਜਦਕਿ ਕੁਝ ਵਿਅਕਤੀਆਂ ਵਲੋ ਹਦਾਇਤਾਂ/ਕਾਨੂੰਨਾਂ ਦੀ ਉਲੰਘਣਾ ਕੀਤੀ ਗਈ ਹੈ ਜਿਸ ਕਰਕੇ ਆਮ ਲੋਕਾਂ ਵਿੱਚ ਸਰਕਾਰ ਦਾ ਅਕਸ ਖਰਾਬ ਹੋ ਰਿਹਾ ਹੈ ਅਤੇ ਨਗਰ ਕੌਸਲ ਦਾ ਵੀ ਵਿੱਤੀ ਨੁਕਸਾਨ ਹੋ ਰਿਹਾ ਹੈ। ਨਗਰ ਕੌਸਲ ਦੇ ਪਰਧਾਨ ਅਤੇ ਆਮ ਲੋਕਾਂ ਨੇ ਸਰਕਾਰ ਤੋ ਮੰਗ ਕੀਤੀ ਹੈ ਕਿ ਇਸ ਨਾਲ ਸੰਬੰਧਿਤ ਵਿਅਕਤੀਆਂ ਵਲੋਂ ਹਿਦਾਇਤਾਂ/ਕਾਨੂੰਨਾਂ ਦੀ ਉਲੰਘਣਾ ਕਰਨ ਤੇ ਸਖਤ ਤੋ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਓਧਰ ਜਦੋ ਪੀ ਆਰ ਟੀ ਸੀ ਦੇ ਜਨਰਲ ਮੈਨੇਜਰ ਬਠਿੰਡਾ ਮੋਬਾਇਲ ਨੰਬਰ 98886-53545 ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜਿੰਨਾ ਚਿਰ ਬੱਸ ਅੱਡੇ ਨੂੰ ਜਾਣ ਵਾਲੀ ਸੜਕ ਦੀ ਮੁਰੰਮਤ ਨਹੀ ਹੋਵੇਗੀ ਓਨਾ ਚਿਰ ਬੱਸਾਂ ਬੱਸ ਅੱਡੇ ਅੰਦਰ ਨਹੀਂ ਆਉਣਗੀਆਂ। ਹੁਣ ਦੇਖਣਾ ਇਹ ਹੋਵੇਗਾ ਕਿ ਬੱਸਾਂ ਬੱਸ ਅੱਡੇ ਆਉਣਗੀਆਂ ਜਾ ਫ਼ਿਰ ਆਮ ਲੋਕ ਇਸੇ ਤਰ੍ਹਾਂ ਤੰਗ ਪਰੇਸ਼ਾਨ ਹੁੰਦੇ ਰਹਿਣਗੇ।