ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ 60 ਸ਼ਰਧਾਲੂਆਂ ਦਾ 37ਵਾਂ ਜੱਥਾ ਕਰਤਾਰਪੁਰ (ਪਾਕਿ:) ਵਿਖੇ ਹੋਇਆ ਨਤਮਸਤਕ।

ਨਵਾਂਸ਼ਹਿਰ - ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਕਰਤਾਰਪੁਰ ਸਾਹਿਬ (ਪਾਕਿ:) ਦੀ ਯਾਤਰਾ ਦੀ ਸੇਵਾ ਨੂੰ ਅੱਗੇ ਵਧਾਉਂਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਪੁਰ ਸਾਹਿਬ (ਪਾਕਿ:) ਦੇ ਦਰਸ਼ਨਾਂ ਲਈ ਨਿਰੰਤਰ ਜੱਥੇ ਭੇਜਣ ਦਾ ਸਿਲਸਿਲਾ ਜਾਰੀ ਹੈ। ਵੱਧ ਰਹੀ ਗਰਮੀ ਅਤੇ ਫਸਲ ਦੀ ਕਟਾਈ ਦੇ ਬਾਵਜੂਦ ਵੀ ਇਸ ਯਾਤਰਾ ਲਈ ਇਲਾਕੇ ਦੀਆਂ ਸੰਗਤਾਂ ਵਿਚ ਕਾਫੀ ਉਤਸ਼ਾਹ ਬਣਿਆ ਰਹਿੰਦਾ ਹੈ।

ਕੇਵਲ ਨਵਾਂਸ਼ਹਿਰ ਜਿਲੇ ਵਿਚੋਂ ਹੀ ਨਹੀਂ ਬਲਕਿ ਦੂਰ ਦੁਰਾਡੇ ਤੋਂ ਸੰਗਤਾਂ  ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਰਾਹੀਂ ਬੁਕਿੰਗ ਕਰਵਾ ਕੇ ਜਾਂ ਤਾਂ ਜੱਥੇ ਦੇ ਨਾਲ ਜਾਂਦੀਆਂ ਹਨ ਜਾਂ ਫਿਰ ਆਪਣੇ ਨਿੱਜੀ ਵਾਹਨਾਂ ਰਾਹੀਂ ਆਪਣੀ ਸਹੂਲਤ ਮੁਤਾਬਿਕ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੀਆਂ ਹਨ। 30 ਅਪ੍ਰੈਲ ਨੂੰ ਗਏ ਜੱਥੇ ਤੋਂ ਬਾਅਦ ਸੁਸਾਇਟੀ ਵਲੋਂ ਕਲ 15 ਮਈ ਨੂੰ ਭੇਜਿਆ ਗਿਆ 60 ਸ਼ਰਧਾਲੂਆਂ ਦਾ 37ਵਾਂ ਜੱਥਾ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਇਆ। ਇਹ ਜਾਣਕਾਰੀ ਸਾਂਝੀ ਕਰਦੇ ਹੋਏ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਮਹੀਨੇ ਵੀ ਕਰਤਾਰਪੁਰ ਲਈ ਦੋ ਭੇਜੇ ਗਏ ਸਨ ਅਤੇ ਇਨਾਂ ਢਾਈ ਮਹੀਨਿਆਂ ਦੌਰਾਨ ਕਰੀਬ 500 ਤੋਂ ਵੀ ਵੱਧ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ। ਇਸ ਵਾਰ ਬੱਸ ਅਤੇ ਨਿਜੀ ਵਾਹਨਾਂ ਰਾਹੀਂ ਗਏ ਜੱਥੇ ਦੇ ਮੈਂਬਰ ਅੰਮ੍ਰਿਤ ਵੇਲੇ ਪਹਿਲਾਂ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਇਸ ਉਪਰੰਤ ਡੇਰਾ ਬਾਬਾ ਟਰਮੀਨਲ ਰਾਹੀਂ ਪਾਕਿਸਤਾਨ ਵਿਚ ਦਾਖਲ ਹੋ ਕੇ ਕਰਤਾਰਪੁਰ ਸਾਹਿਬ ਵਿਖੇ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ। ਦਲਜੀਤ ਸਿੰਘ ਕਰੀਹਾ ਦੀ ਅਗਵਾਈ ਵਿਚ ਗਏ ਜੱਥੇ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਅਸਥਾਨ ਦੇ ਦਰਸ਼ਨ ਦੀਦਾਰ ਕਰਕੇ ਜੋ ਅਨੰਦ ਦਾ ਅਹਿਸਾਸ ਮਿਲਦਾ ਹੈ ਉਸਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।  ਜੱਥਾ ਦਰਸ਼ਨ ਕਰਨ ਉਪਰੰਤ ਦੇਰ ਰਾਤ ਵਾਪਿਸ ਪਰਤ ਆਇਆ। ਇਨਾਂ ਜੱਥਿਆਂ ਲਈ ਸਵੇਰ ਅਤੇ ਸ਼ਾਮ ਦੇ ਵਿਸ਼ੇਸ਼ ਖਾਣੇ ਦਾ ਪ੍ਰਬੰਧ ਵੀ ਸੁਸਾਇਟੀ ਵਲੋਂ ਕੀਤਾ ਜਾਂਦਾ ਹੈ। ਇਸ ਜੱਥੇ  ਵਿਚ ਨਵਾਂਸ਼ਹਿਰ ਤੋਂ ਇਲਾਵਾ ਕਾਠਗੜ੍ਹ, ਮਹਿਤਪੁਰ ਉਲੱਦਣੀ, ਬਛੌੜੀ, ਧਮਾਈ, ਸਲੋਹ, ਕਰੀਹਾ, ਕਾਹਮਾ  ਬੰਗਾ, ਤਲਵੰਡੀ ਫੱਤੂ, ਜੌਹਲਾਂ ਅਤੇ ਭੋਗਪੁਰ ਆਦਿਕ ਇਲਾਕਿਆਂ ਤੋਂ ਸੰਗਤਾਂ ਵੀ ਸ਼ਾਮਲ ਸਨ।