ਅਨੰਦ ਆਸ਼ਰਮ ਭੰਮੀਆਂ ਵਿਖੇ ਫੁੱਲਦਾਰ ,ਫਲਦਾਰ ਅਤੇ ਛਾਂਦਾਰ ਬੂਟੇ ਲਗਾਏ

ਮਾਹਿਲਪੁਰ, 7 ਅਗਸਤ - ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਰਜਿ. ਉਪਕਾਰ ਟਰੱਸਟ ਨੇ ਸਮਾਜ ਸੇਵੀ ਗੋਲਡੀ ਸਿੰਘ ਬੀਹੜਾਂ ਦੀ ਅਗਵਾਈ ਵਿੱਚ ਆਨੰਦ ਆਸ਼ਰਮ ਭੰਮੀਆਂ ਵਿਖੇ ਛਾਂਦਾਰ, ਫਲਦਾਰ ਅਤੇ ਫੁੱਲਦਾਰ ਬੂਟੇ ਲਗਾਏ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਵਿਅਕਤੀ ਨੂੰ ਘੱਟੋ ਘੱਟ ਦੋ ਬੂਟੇ ਲਗਾਕੇ ਪਾਲਣ ਦਾ ਅਹਿਦ ਕਰਨਾ ਚਾਹੀਦਾ ਹੈ।

ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਰਜਿ. ਦੇ ਪ੍ਰਧਾਨ ਦਰਸ਼ਨ ਸਿੰਘ ਮੱਟੂ ਨੇ ਵਣ ਮਹਾਂਉਤਸਵ ਦਾ ਮਹੱਤਵ ਸਮਝਾਉਂਦੇ ਹੋਏ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਣਾ ਅਤੇ ਇਹਨਾਂ ਦੀ ਦੇਖਭਾਲ ਕਰਨਾ ਬਹੁਤ ਜਰੂਰੀ ਹੈ। ਕੇਰਲਾ ਸੂਬੇ ਵਿੱਚ ਹਰ ਸੜਕ ਤੇ ਫਲਦਾਰ ਰੁੱਖ  ਲੱਗੇ ਹੋਏ ਹਨ। ਗਰੀਬ ਗੁਰਬਾ ਫਲ ਖਾ ਸਕਦਾ ਹੈ। ਪੰਜਾਬ ਵਿੱਚ ਦਸੂਹਾ, ਹੁਸ਼ਿਆਰਪੁਰ, ਗੜਸ਼ੰਕਰ, ਬਲਾਚੌਰ ਸੜਕ ਤੇ ਬ੍ਰਿਟਿਸ਼ ਹਕੂਮਤ ਨੂੰ ਬੱਬਰਾਂ ਨੇ ਅੰਬਾਂ ਤੇ ਜਾਮਣਾਂ ਦੀ ਬੋਲੀ ਤੋ ਰੋਕ ਦਿੱਤਾ ਸੀ, ਤਾਂ ਕਿ  ਸੜਕ ਤੇ ਚਲਣ ਵਾਲੇ ਰਾਹੀ ਅੰਬ ਚੂਪ ਤੇ ਜਾਮਣਾਂ ਖਾ ਸਕਣ। 
ਇਸ ਮੌਕੇ ਗੋਲਡੀ ਸਿੰਘ ਬੀਹੜਾਂ, ਭੁਪਿੰਦਰ ਰਾਨਾ ਮੋਟੀਵੇਟਰ, ਰੌਕੀ ਮੋਲਾ, ਹੈਪੀ ਸਾਧੋਵਾਲ, ਪ੍ਰੀਤ ਪਾਰੋਵਾਲ, ਡਾਕਟਰ ਲੱਕੀ, ਸੁਭਾਸ਼ ਮੱਟੂ, ਚੈਨ ਰਾਮ ਸਾਬਕ ਬਲਾਕ ਸੰਮਤੀ ਮੈਂਬਰ ,ਕ੍ਰਿਸ਼ਨ ਕੁਮਾਰ ਸਲਾਹਪੁਰ, ਸੰਦੀਪ ਬੋੜਾ ਆਦਿ ਹਾਜਰ ਸਨ।