ਡੇਰਾ ਸੇਵਾਪੁਰੀ ਪਿੰਡ ਲਲਵਾਨ ਵਿਖੇ ਸੰਤ ਬਾਬਾ ਪਰਸ਼ੋਤਮਾਨੰਦ ਮਹਾਰਾਜ ਜੀ ਦਾ ਜਨਮ ਦਿਨ ਮਨਾਉਣ ਸਬੰਧੀ ਸੰਗਤਾਂ ਚ ਭਾਰੀ ਉਤਸ਼ਾਹ

ਮਾਹਿਲਪੁਰ, 2 ਅਗਸਤ - ਸੰਤ ਬਾਬਾ ਪੁਰਸ਼ੋਤਮਾ ਨੰਦ ਮਹਾਰਾਜ ਜੀ ਦਾ ਜਨਮ ਦਿਹਾੜਾ 18 ਅਗਸਤ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਡੇਰਾ ਸੇਵਾਪੁਰੀ ਪਿੰਡ ਲਲਵਾਨ ਵਿਖੇ ਮਨਾਇਆ ਜਾ ਰਿਹਾ ਹੈ।

ਮਾਹਿਲਪੁਰ,  2 ਅਗਸਤ - ਸੰਤ ਬਾਬਾ ਪੁਰਸ਼ੋਤਮਾ ਨੰਦ ਮਹਾਰਾਜ ਜੀ ਦਾ ਜਨਮ ਦਿਹਾੜਾ 18 ਅਗਸਤ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਡੇਰਾ ਸੇਵਾਪੁਰੀ ਪਿੰਡ ਲਲਵਾਨ ਵਿਖੇ  ਮਨਾਇਆ ਜਾ ਰਿਹਾ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਸੇਵਾਪੁਰੀ ਪਿੰਡ ਲਲਵਾਣ ਦੇ ਮੁੱਖ ਸੰਚਾਲਕ ਸੰਤ ਬਾਬਾ ਜਗਦੀਸ਼ਵਰਾਨੰਦ ਜੀ ਨੇ ਦੱਸਿਆ ਕਿ 16 ਅਗਸਤ ਨੂੰ ਡੇਰਾ ਸੇਵਾਪੁਰੀ ਪਿੰਡ ਲਲਵਾਨ ਵਿਖੇ ਸੰਗਰਾਂਦ ਵਾਲੇ ਦਿਨ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ । ਜਿਨ੍ਹਾਂ ਦੇ ਭੋਗ 18 ਅਗਸਤ ਨੂੰ ਪੈਣਗੇ । ਉਪਰੰਤ ਸਮਾਗਮ ਵਿੱਚ ਪਹੁੰਚੇ ਸੰਤ ਮਹਾਂਪੁਰਸ਼ ਧਾਰਮਿਕ ਪ੍ਰਵਚਨਾਂ ਰਾਹੀਂ ਸੰਤ ਬਾਬਾ ਪ੍ਰਸ਼ੋਤਮਾਨੰਦ ਮਹਾਰਾਜ ਜੀ ਦੇ ਪਰਉਪਕਾਰੀ ਕਾਰਜਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਉਣਗੇ । ਗੁਰੂ ਕੇ ਲੰਗਰ ਅਟੁੱਟ ਚੱਲਣਗੇ । 
ਸੰਤ ਬਾਬਾ ਜਗਦੀਸ਼ਵਰਾਨੰਦ ਜੀ ਨੇ ਦੱਸਿਆ ਕਿ ਸਮਾਗਮ ਨੂੰ ਮੁੱਖ ਰੱਖਦੇ ਹੋਏ ਇਸ ਦੀਆਂ ਤਿਆਰੀਆਂ ਆਰੰਭ ਕੀਤੀਆਂ ਗਈਆਂ ਹਨ । ਇਸ ਮੌਕੇ ਉਹਨਾਂ ਇਲਾਕਾ ਨਿਵਾਸੀ ਸੰਗਤਾਂ ਨੂੰ ਇਸ ਸਮਾਗਮ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਬੇਨਤੀ ਕੀਤੀ ।