
ਚੱਬੇਵਾਲ ਦਫ਼ਤਰ ਵਿੱਚ ਵਿਜੇ ਸਾਂਪਲਾ ਨੇ ਭਾਜਪਾ ਦੀ ਜਿੱਤ ਦਾ ਮਨਾਇਆ ਜਸ਼ਨ, ਵੰਡੇ ਲੱਡੂ
ਮਾਹਿਲਪੁਰ, (12 ਦਸੰਬਰ) ਤਿੰਨ ਸੂਬਿਆ ਵਿਚ ਭਾਜਪਾ ਦੀ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ ਵਿਚ ਇਕ ਪ੍ਰਭਾਵਸ਼ਾਲੀ ਸਮਾਗਮ ਭਾਜਪਾ ਮੰਡਲ ਪ੍ਰਧਾਨ ਮੰਗਤ ਰਾਮ ਮੰਗਾਂ ਦੀ ਅਗਵਾਈ ਹੇਠ ਹੋਇਆ, ਜਿਸ ਵਿਚ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਤੇ ਹਲਕਾ ਇੰਚਾਰਜ ਡਾ.ਦਿਲਬਾਗ ਰਾਏ ਨੇ ਪਾਰਟੀ ਵਰਕਰਾਂ ਨਾਲ ਜਿੱਤ ਦਾ ਜਸ਼ਨ ਮਨਾਇਆ
ਮਾਹਿਲਪੁਰ, (12 ਦਸੰਬਰ) ਤਿੰਨ ਸੂਬਿਆ ਵਿਚ ਭਾਜਪਾ ਦੀ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ ਵਿਚ ਇਕ ਪ੍ਰਭਾਵਸ਼ਾਲੀ ਸਮਾਗਮ ਭਾਜਪਾ ਮੰਡਲ ਪ੍ਰਧਾਨ ਮੰਗਤ ਰਾਮ ਮੰਗਾਂ ਦੀ ਅਗਵਾਈ ਹੇਠ ਹੋਇਆ, ਜਿਸ ਵਿਚ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਤੇ ਹਲਕਾ ਇੰਚਾਰਜ ਡਾ.ਦਿਲਬਾਗ ਰਾਏ ਨੇ ਪਾਰਟੀ ਵਰਕਰਾਂ ਨਾਲ ਜਿੱਤ ਦਾ ਜਸ਼ਨ ਮਨਾਇਆ ਤੇ ਵਰਕਰਾਂ ਨੂੰ 2024 ਦੀਆ ਚੋਣਾ ਲਈ ਤਿਆਰ ਹੋਣ ਨੂੰ ਕਿਹਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਮੰਗਤ ਰਾਮ ਮੰਗਾਂ ਤੋ ਇਲਾਵਾ ਧੀਰਜ ਐਰੀ,ਪ੍ਰਸ਼ੋਤਮ ਕੁਮਾਰ ਵਪਾਰ ਸੈਲ,ਮਹਿਲਾ ਮੋਰਚਾ ਪ੍ਰਧਾਨ ਮਨਦੀਪ ਕੌਰ,ਵਾਈਸ ਪ੍ਰਧਾਨ ਫ਼ਕੀਰ ਚੰਦ ਬਸੀ ਕਲਾਂ,ਰੀਨਾ ਗਿੱਲ,ਸੰਤੋਸ਼ ਕੌਰ,ਨਰਿੰਦਰ ਟਿੱਕਾ,ਗੁਰਮੇਲ ਸਿੰਘ,ਅਵਤਾਰ ਸਿੰਘ ਤਾਰੀ,ਮਨਦੀਪ ਸਿੰਘ,ਚਰਨਜੀਤ ਕਾਲੇਵਾਲ,ਸੰਤੋਖ ਸਿੰਘ,ਗੁਰਮੇਜ ਸਿੰਘ ਸਮੇਤ ਸਮੂਹ ਭਾਜਪਾ ਵਰਕਰ ਹਾਜ਼ਿਰ ਸਨl
