ਕਲਾਕਾਰ ਦੇ ਪਰਿਵਾਰ ਦੀ ਆਰਥਿਕ ਮਦਦ ਕਰਨ ਤੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ।

ਨਵਾਂਸ਼ਹਿਰ - ਕਲਾਕਾਰ ਸੰਗੀਤ ਸਭਾ ਨਵਾਂਸ਼ਹਿਰ ਦੇ ਸਰਪ੍ਰਸਤ ਗਾਇਕ ਵਾਸਦੇਵ ਪਰਦੇਸੀ ਰੱਕੜਾਂ ਵਾਲੇ ਨੇ ਕਿਹਾ ਕਿ ਪੰਜਾਬ ਦੀ ਲੰਮੀ ਹੇਕ ਦੀ ਮਲਿਕਾ ਪ੍ਰਸਿੱਧ ਗਾਇਕਾ ਗੁਰਮੀਤ ਬਾਵਾ ਦੇ ਪਰਿਵਾਰ ਦੀ ਆਰਥਿਕ ਤੰਗੀ ਦੇ ਔਖ਼ੇ ਸਮੇਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਮਦਦ ਕਰਨਾ ਸਲਾਹੁਣਯੋਗ ਹੈ।

ਉਹਨਾਂ ਦੱਸਿਆ ਕਿ ਕੈਬਨਿਟ ਮੰਤਰੀ ਵਲੋਂ ਜਿੱਥੇ ਆਪਣੇ ਨਿੱਜੀ ਵੇਤਨ ਵਿੱਚੋਂ ਇੱਕ ਲੱਖ ਰੁਪਏ ਦੀ ਸਹਾਇਤਾ ਕੀਤੀ ਹੈ ਉਥੇ ਹੀ ਉਹਨਾਂ ਵਲੋਂ ਰੈੱਡ ਕਰਾਸ ਵਿੱਚੋਂ ਵੀ ਇੱਕ ਲੱਖ ਦਾ ਚੈੱਕ ਦੇਕੇ ਕਲਾਕਾਰ ਦੇ ਪਰਿਵਾਰ ਦੀ ਮਦਦ ਕੀਤੀ ਹੈ। ਕੈਬਨਿਟ ਮੰਤਰੀ ਧਾਲੀਵਾਲ ਵਲੋਂ  ਹੋਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਹੈ। ਵਾਸਦੇਵ ਪਰਦੇਸੀ ਨੇ ਕਿਹਾ ਕਿ ਕਲਾਕਾਰਾਂ ਦੀ ਮਦਦ ਲਈ ਸਰਕਾਰ ਬੋਰਡ ਦੀ ਸਥਾਪਨਾ ਕਰੇ। 
ਗਾਇਕੀ ਅਤੇ ਸੰਗੀਤ ਖੇਤਰ ਨਾਲ ਜੁੜੇ ਕਲਾਕਾਰਾਂ ਨੂੰ ਸਰਕਾਰ ਪੰਜ ਹਜ਼ਾਰ ਮਹੀਨਾ ਪੈਨਸ਼ਨ ਦਾ ਪ੍ਰਬੰਧ ਕਰੇ ਅਤੇ ਇਸ ਵਾਸਤੇ ਉਮਰ ਦੀ ਹੱਦ ਵੀ 58 ਸਾਲ ਰੱਖੀ ਜਾਵੇ ਅਤੇ ਇਸ ਸਬੰਧੀ ਤਸਦੀਕ ਸੰਬਧਿਤ ਪਿੰਡ ਦੇ ਸਰਪੰਚ, ਨੰਬਰਦਾਰ ਅਤੇ ਸ਼ਹਿਰਾਂ ਚ ਨਗਰ ਕੌਂਸਲ ਦੇ ਐਮ ਸੀ ਵਲੋਂ ਸਵੈ ਘੋਸ਼ਣਾ ਲੈਣ ਦੀ ਸ਼ਰਤ ਰੱਖੀ ਜਾਵੇ।