ਸਾਹਿਬ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਚੱਬੇਵਾਲ ਵਿਖੇ ਮਨਾਇਆ ਗਿਆ
ਮਾਹਿਲਪੁਰ - ਕੱਲ ਮਿਤੀ 15 ਮਾਰਚ ਨੂੰ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ 90ਵਾਂ ਜਨਮਦਿਨ ਚੱਬੇਵਾਲ ਵਿੱਚ ਸ੍ਰੀ ਯਸ਼ ਭੱਟੀ ਹਲਕਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਜਿਸ ਵਿੱਚ ਠੇਕੇਦਾਰ ਰਜਿੰਦਰ ਸਿੰਘ ਜਨਰਲ ਸਕੱਤਰ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਹਲਕਾ ਪ੍ਰਧਾਨ ਯਸ਼ ਭੱਟੀ ਨੇ ਆਪਣੇ ਸੰਬੋਧਨ ਵਿੱਚ ਸਾਹਿਬ ਕਾਂਸ਼ੀ ਰਾਮ ਜੀ ਦੇ ਜੀਵਨ ਅਤੇ ਸੰਘਰਸ਼ ਬਾਰੇ ਚਾਨਣਾ ਪਾਇਆ ਅਤੇ ਉਹਨਾਂ ਕਿਹਾ ਕਿ ਸ਼੍ਰੀ ਕਾਂਸ਼ੀ ਰਾਮ ਜੀ ਨੇ ਆਪਣਾ ਸਾਰਾ ਜੀਵਨ ਗਰੀਬ ਸਮਾਜ ਨੂੰ ਉੱਪਰ ਚੁੱਕਣ ਲਈ ਲਗਾ ਦਿੱਤਾ।

ਮੁੱਖ ਮਹਿਮਾਨ ਠੇਕੇਦਾਰ ਰਜਿੰਦਰ ਸਿੰਘ ਨੇ ਆਪਣੇ ਵਿਚਾਰਾਂ ਵਿੱਚ ਪਾਰਟੀ ਦੇ ਸੰਗਠਨ ਦੀ ਮਜਬੂਤੀ ਬਾਰੇ ਅਤੇ ਆਏ ਵਰਕਰਾਂ ਦੀ ਸਮੀਕਸ਼ਾ ਕੀਤੀ ਔਰ ਸਾਰੇ ਵਰਕਰਾਂ ਨੂੰ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਦੀ ਵਧਾਈ ਦਿੱਤੀ। ਇਸ ਮੌਕੇ ਐਡਵੋਕੇਟ ਧਰਮਿੰਦਰ ਦਾਦਰਾ, ਹਲਕਾ ਵਾਈਸ ਪ੍ਰਧਾਨ ਸਤਪਾਲ ਬੰਗਾ, ਪਵਨ ਸਸੋਲੀ ਆਰਗਨਾਈਜਿੰਗ ਸਕੱਤਰ, ਦਵਿੰਦਰ ਸਿੰਘ ਜੀ ਬਾਮਸੇਫ, ਬੀ ਵੀ ਐਫ ਪ੍ਰਧਾਨ ਕੁਲਦੀਪ ਬਾੜੀਆਂ, ਬਾਮਸੇਫ ਆਗੂ ਮਾਸਟਰ ਹਰੀ ਕ੍ਰਿਸ਼ਨ, ਸੀਨੀਅਰ ਬਸਪਾ ਆਗੂ ਧਨੀ ਰਾਮ, ਬਲਜੀਤ ਅਟੱਲਗੜ, ਮੈਡਮ ਊਸ਼ਾ ਰਾਣੀ ਜੀ ਪੱਟੀ, ਮਿਸ਼ਨਰੀ ਸਿੰਗਰ ਨੀਲਮ ਠੱਕਰਵਾਲ, ਰਾਜਵਿੰਦਰ ਸਿੰਘ, ਸੰਨੀ ਭੀਲੋਵਾਲ, ਅਮਨਦੀਪ ਸਿੱਧੂ, ਡਾਕਟਰ ਮਨਜੀਤ ਸਾਹਨੀ, ਜੈ ਪ੍ਰਕਾਸ਼ ਚਾਣਸੂ ਬ੍ਰਾਹਮਣਾ, ਮਨਦੀਪ ਸੰਧੂ, ਕੁਲਵਿੰਦਰ ਨਡਾਲੋਂ, ਡਾਕਟਰ ਹਰਨੇਕ ਭਗਤਪੁਰ, ਤਨਵੀਰ ਦਿਹਾਣਾ, ਮਨੋਹਰ ਬਜਰਾਵਰ, ਵਿਜੇ ਫਗਲਾਣਾ, ਵਿੱਕੀ ਚੱਬੇਵਾਲ, ਗਗਨ ਮਹਿਨਾ, ਮਲਕੀਤ ਹਾਰਟਾ, ਚਰਨਜੀਤ ਬਾਹੋਵਾਲ, ਰਣਜੀਤ ਸਿੰਘ ਬਿਹਾਲਾ, ਅਜੀਤ ਸਿੰਘ ਪਡੋਰੀ ਗੰਗਾ ਸਿੰਘ, ਹਰਿੰਦਰ ਤਨੂੰਲੀ, ਬੰਟੀ ਮੋਨਾ ਖੁਰਦ, ਸਿੱਧੂ ਸਾਬ ਭਾਮ, ਅਜੀਤ ਸਿੰਘ ਸਰਹਾਲਾ ਕਲਾ, ਸਤਪਾਲ ਦਿਹਾਣਾ, ਵਿਜੇ ਕੁਮਾਰ, ਗੁਰਦੀਪ ਠੱਕਰਵਾਲ, ਗੁਰਦੇਵ ਸਿੰਘ, ਬੇਅੰਤ ਸਿੰਘ, ਤਰਲੋਚਨ ਸ਼ਰੀਫ, ਅਮਰਜੀਤ ਬਡਲਾ, ਕਮਲ ਹਰਜੀਆਣਾ, ਰਾਏ ਸਾਬ, ਮੋੋਹਣ ਹੁੱਕੜਾਂ, ਰੌਕੀ ਮੁੱਖਲੀਆਣਾ ਆਦਿ ਬਹੁਤ ਸਾਰੇ ਸਾਥੀ ਹਾਜ਼ਰ ਸਨ।