ਜਰੂਰਤਮੰਦ ਵਿਅਕਤੀਆਂ ਨੂੰ ਦੀਪਕ ਕੁਮਾਰ ਬੀਣੇਵਾਲ ਨੇ ਕੰਬਲ ਵੰਡੇ

ਗੜਸ਼ੰਕਰ 7 ਜਨਵਰੀ = ਮੌਸਮ ਦੇ ਲਗਾਤਾਰ ਬਦਲ ਰਹੇ ਮਿਜ਼ਾਜ਼ ਤੇ ਕੜਾਕੇ ਦੀ ਪੈ ਰਹੀ ਠੰਡ ਨੂੰ ਮੁੱਖ ਰੱਖਦੇ ਹੋਏ ਪਿੰਡ ਬੀਣੇਵਾਲ ਤੋਂ ਦੀਪਕ ਕੁਮਾਰ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਕੰਬਲ ਤਕਸੀਮ ਕੀਤੇ ਗਏ।

ਗੜਸ਼ੰਕਰ 7 ਜਨਵਰੀ = ਮੌਸਮ ਦੇ ਲਗਾਤਾਰ ਬਦਲ ਰਹੇ ਮਿਜ਼ਾਜ਼ ਤੇ ਕੜਾਕੇ ਦੀ ਪੈ ਰਹੀ ਠੰਡ ਨੂੰ ਮੁੱਖ ਰੱਖਦੇ ਹੋਏ ਪਿੰਡ ਬੀਣੇਵਾਲ ਤੋਂ ਦੀਪਕ ਕੁਮਾਰ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਕੰਬਲ ਤਕਸੀਮ ਕੀਤੇ ਗਏ।
ਇਸ ਮੌਕੇ ਉੱਤਰੀ ਭਾਰਤ ਤੋਂ ਬਜਰੰਗ ਦਲ ਦੇ ਸੰਯੋਜਕ  ਜਸਵੀਰ ਸ਼ੀਰਾ ਅਤੇ ਉਨਾਂ ਦੇ ਨਾਲ ਜ਼ਿਲ੍ਾ ਨਵਾਂਸ਼ਹਿਰ ਤੋਂ ਬਜਰੰਗ ਦਲ ਦੇ ਪ੍ਰਧਾਨ ਸੰਦੀਪ ਠਾਕੁਰ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ਤੇ ਪਹੁੰਚੇ।
ਜਸਵੀਰ ਸ਼ੀਰਾ ਨੇ ਦੀਪਕ ਕੁਮਾਰ ਵੱਲੋਂ ਕੀਤੇ ਗਏ ਇਸ ਸ਼ਲਾਘਾਯੋਗ ਕਾਰਜ ਦੀ ਪ੍ਰਸ਼ੰਸਾ ਕਰਦੇ ਕਿਹਾ ਕਿ ਲੋੜਵੰਦਾਂ ਤੱਕ ਅਜਿਹੇ ਮੌਸਮ ਵਿੱਚ ਗਰਮ ਕੱਪੜੇ ਪਹੁੰਚਾਣਾ ਮਾਨਵਤਾ ਦੀ ਭਲਾਈ ਵਾਲਾ ਇੱਕ ਸਹੀ ਕਦਮ ਹੈ।