ਡੀ ਕਾਰਡ ਵਰਿੰਦਵਾਨ ਕੰਪਨੀ ਮੁਲਾਜਮਾ ਨੂੰ ਬਿਨ੍ਹਾਂ ਪੂੁਰੀਆਂ ਤਨਖਾਹਾਂ ਦਿੱਤੇ ਕੰਮ ਬੰਦ ਕਰਕੇ ਹੋਈ ਰਫੂ ਚੱਕਰ
ਹੁਸ਼ਿਆਰਪੁਰ - ਲੇਬਰ ਪਾਰਟੀ ਵਲੋਂ ਨੇਸ਼ਨਲ ਫੂਡ ਸਕਿਊਰਟੀ ਐਕਟ 2013 ਦੇ ਤਹਿਤ ਘਰ ਘਰ ਰਾਸ਼ਨ ਪਹੁੰਚਾਉਣ ਲਈ ਪੰਜਾਬ ਮਾਰਕਫੈਡ ਨੇ ਪ੍ਰਾਇਵੇਟ ਕੰਪਨੀ ਡੀਕਾਰਡ ਕੰਪਨੀ ਵੰਰਿਦਾਵਨ (ਗੁੜਗਾਓੁਂ) ਨੂੰ ਠੇਕਾ ਦੇਣ ਅਤੇ ਅੱਗੋਂ ਕੰਪਨੀ ਨੇ ਡਰਾਇਵਰਾਂ, ਸਟੋਰਕੀਪਰਾਂ ਅਤੇ ਹੈਲਪਰਾਂ ਨੂੰ ਬਿਨ੍ਹਾਂ ਕੁਝ ਮਹੀਨਿਆਂ ਦੀ ਤਨਖਾਹ ਦੇਣ ਤੋਂ ਬਿਨ੍ਹਾਂ ਕੰਮ ਤੋਂ ਹਟਾਉਣ ਅਤੇ ਉਨ੍ਹਾਂ ਕਾਮਿਆਂ ਦੀਆਂ ਵਕਾਇਆ ਰਹਿੰਦੀਆਂ ਤਨਖਾਹਾਂ ਦਵਾਉਣ ਲਈ ਵੱਡੀ ਗਿਣਤੀ ਵਿਚ ਕਾਮਿਆਂ ਨੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਸੁਖਜੀਤ ਸਿੰਘ ਤੇ ਵਿਜੇ ਕੁਮਾਰ ਦੀ ਅਗਵਾਈ ਵਿਚ ਮਿੰਨੀ ਸੈਕੲ੍ਰੀਏਟ ਦੇ ਬਾਹਰ ਪੰਜਾਬ ਸਰਕਾਰ ਦੇ ਵਿਰੁਧ ਮੁਜਾਹਰਾ ਕੀਤਾ ਤੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਜਿਹੜੀ ਕੰਪਨੀ ਨੂੰ ਘਰ ਘਰ ਰਾਸ਼ਨ ਪਹੁੰਚਾਉਣ ਲਈ ਠੇਕਾ ਦਿਤਾ ਸੀ।

ਉਹ ਡੀਕਾਰਡ ਕੰਪਨੀ ਵਰਿੰਦਾਵਨ ਬਿਨ੍ਹਾਂ ਪੂੁਰੀਆਂ ਤਨਖਾਹਾਂ ਦਿਤਿਆਂ ਕੰਮ ਬੰਦ ਕਰਕੇ ਹੋਈ ਰਫੂ ਚੱਕਰ। ਬਾਅਦ ਵਿਚ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਜੀ ਨੂੰ ਕਾਮਿਆਂ ਨੂੰ ਬਕਾਇਆ ਤਨਖਾਹਾਂ ਅਤੇ ਹੋਰ ਭੱਤੇ ਰਹਿੰਦੇ ਦਵਾਉਣ ਲਈ ਮੰਗ ਪਤੱਰ ਵੀ ਦਿਤਾ ਤੇ ਦਸਿਆ ਕਿ ਇਹ ਸਭ ਕੁਝ ਮਾਰਕੇਫੈਡ ਦੇ ਉਚ ਅਧਿਕਾਰੀਆਂ ਦੀਆਂ ਗੱਲਤੀਆਂ ਦਾ ਸਿੱਟਾ ਹੈ। ਜਦੋਂ ਕਿ ਸਰਕਾਰ ਨੂੰ ਸਭ ਕੁਝ ਪਤਾ ਸੀ ਕਿ ਘਰ ਘਰ ਰਾਸ਼ਨ ਵੰਡਣ ਦੀ ਬਨਾਵਅੀ ਸਕੀਮ ਫੈਲ੍ਹ ਹੋ ਚੁੰਕੀ ਹੈ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਇਹ ਸਭ ਕੁਝ ਪਹਿਲਾਂ ਕਿਉਂ ਚੈਕ ਨਹੀਂ ਕੀਤਾ ਅਗਰ ਸਮਾਂ ਹੁੰਦਿਆਂ ਧਿਆਨ ਦਿਤਾ ਹੁੰਦਾ ਤਾਂ ਅਜ ਨਾ ਤਾਂ ਪੈਸਾ ਬਰਵਾਦ ਹੋਣਾ ਸੀ ਤੇ ਨਾਲ ਹੀ ਕਾਮਿਆਂ ਨੂੰ ਨੁਕਸਾਨ ਝਲਣਾ ਪੈਂਦਾ ਤੇ ਨਾ ਹੀ ਕਾਮਿਆਂ ਨੂੰ ਪਹਿਲੀਆਂ ਨੋਕਰੀਆਂ ਗਵਾਉਣੀਆਂ ਪੈਂਦੀਆਂ। ਧੀਮਾਨ ਨੇ ਦਸਿਆ ਕਿ ਘਰ ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ਪੰਜਾਬ ਸਰਕਾਰ ਦੀਆ ਗਲਤੀਆਂ ਨਾਲ ਬੁਰੀ ਤਰ੍ਹਾਂ ਫਲੋਪ ਹੋ ਗਈ ਤੇ ਨਾਲ ਹੀ ਇਹ ਸਕੀਮ ਸਰਕਾਰੀ ਖ਼ਜਾਨੇ ਦਾ ਕਰੋੜਾਂ ਰੁਪਇਆ ਲੈ ਡੁੱਬੀ ਤੇ ਦੂਸਰੇ ਪਾਸੇ ਜਿਸ ਕੰਮ ਉਤੇ ਰੱਖੇ ਕਾਮਿਆਂ ਦਾ ਤਨਖਾਹਾਂ ਦਾ ਬਕਾਇਆ ਵੀ ਨਹੀਂ ਦਿਤਾ।
ਧੀਮਾਨ ਨੇ ਦਸਿਆ ਕਿ ਘਰ ਘਰ ਰਾਸ਼ਨ ਪਹੁੰਚਾਉਣ ਲਈ ਪੂਰੇ ਦੇਸ਼ ਵਿਚ ਆਮ ਆਦਮੀ ਪਾਰਟੀ ਦੇ ਦੋਹਾਂ ਮੁੱਖ ਮੰਤਰੀਆਂ ਦੁਆਰਾ ਝੂਠੀ ਵਾਹ ਵਾਹ ਖਟੱਣ ਲਈ ਬੜੀ ਵੱਡੀ ਐਡਵਰਟਾਇਜਮੈਂਟ ਕੀਤੀ ਤੇ ਲੋਕਾਂ ਵਿਚ ਝੂਠਾ ਪ੍ਰਚਾਰ ਕੀਤਾ। ਨੇਸ਼ਨਲ ਫੂਡ ਸਕਿਉਰਟੀ ਐਕਟ 2013 ਨੂੰ ਪੂਰੀ ਗੰਭੀਰਤਾ ਨਾਲ ਕਿਸੇ ਵੀ ਸਰਕਾਰ ਨੇ ਲਾਗੂ ਨਹੀਂ ਕੀਤਾ। ਪਰ ਆਮ ਆਦਮੀ ਪਾਰਟੀ ਨੇ ਐਕਟ ਨੂੰ ਲਾਗੂ ਕਰਨ ਲਈ (ਫੇਅਰ ਪ੍ਰਾਇਸ ਸ਼ਾਪ) ਦੇ ਅੱਗੇ ਮਾਡਲ ਸ਼ਬਦ ਲਗਾ ਕੇ ਦਿਲੀ ਦੇ ਮੁੱਖ ਮੰਤਰੀ ਜੀ ਨੇ (ਮਾਡਲ ਫੇਅਰ ਪਾ੍ਰਇਸ ਸ਼ਾਪ) ਕਰ ਲਿਆ ਤੇ ਇਸੇ ਚਕੱਰ ਵਿਚ ਘਰ ਘਰ ਰਾ਼ਸਨ ਦੇਣ ਲਈ ਝੂਠੀ ਵਾਹ ਵਾਹ ਖੱਟੀ ਤੇ ਬੇਰੁਜਗਾਰ ਨੋਜਵਾਨਾ ਦੇ ਭੱਵਿਖ ਨਾਲ ਵੀ ਖਿਲਵਾੜ ਕੀਤਾ। ਇਹ ਸਕੀਮ ਇਕ ਡਰਾਮਾ ਬਣ ਨਿਬੜੀ।ਜਿਹੜੇ ਨੋਜਵਾਨ ਬੇਰੁਜਗਾਰ ਹੋ ਗਏ ਉਹ ਬਹੁਤ ਪ੍ਰਸਾ਼ਨ ਹਨ ਤੇ ਉਨ੍ਹਾਂ ਦੇ ਘਰਾਂ ਦੇ ਖਰਚੇ ਵੀ ਅਨੇਕਾਂ ਸਵਾਲ ਖੜੇ ਕਰ ਰਹੇ ਹਨ ਤੇ ਉਹ ਭੱਵਿਖ ਵਿਚ ਬੱਚਿਆਂ ਦੀਆਂ ਪੜ੍ਹਾਈ ਦੇ ਖਰਚਿਆਂ ਤੇ ਘਰਾਂ ਦੇ ਹੋਰ ਖਰਚਿਆਂ ਤੋਂ ਵੱਧ ਚਿੰਤਤ ਹਨ। ਕਈ ਤਾਂ ਕਰਜੇ ਥੱਲੇ ਡੁੱਬ ਰਹੇ ਹਨ। ਧੀਮਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਬਣਦੀਆਂ ਤਨਖਾਹਾਂ, ਭੱਤੇ ਦਿਤੇ ਜਾਣ ਤੇ ਉਨ੍ਹਾਂ ਬੇਰੁਜਗਾਰਾਂ ਨੂੰ ਸਰਕਾਰ ਦੂਸਰੇ ਵਿਭਾਗਾਂ ਵਿਚ ਕੰਮ ਉਤੇ ਰੱਖੇ ਤਾਂ ਉਹ ਅਪਣੇ ਘਰਾਂ ਦੇ ਖਰਚੇ ਚਲਾ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਡੀਕਾਰਡ ਕੰਪਨੀ ਦੀ ਸਕਿਊਰਟੀ ਜਬਤ ਕਰਕੇ ਤੁਰੰਤ ਪੈਸੇ ਕਾਮਿਆਂ ਦੇ ਖਾਤਿਆਂ ਵਿਚ ਭੇਜੇ ਜਾਣ। ਧੀਮਾਨ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਸਹੀ ਫੈਸਲਾ ਨਹੀਂ ਕਰਦੀ ਤੇ ਸੰਘਰਸ਼ ਨੂੰ ਜਾਰੀ ਰਖਿਆ ਜਾਵੇਗਾ ਤੇ ਸਰਕਾਰ ਦਸੇ ਕਿ ਉਸ ਦੀਆਂ ਗਲਤੀਆਂ ਕਾਰਨ ਕਿੰਨੇ ਕਰੋੜ ਦਾ ਸਰਕਾਰੀ ਖ਼ਜਾਨੇ ਦਾ ਨੁਕਸਾਨ ਹੋਇਆ। ਇਸ ਮੋਕੇ ਚਰਨਜੀਤ ਸਿੰਘ, ਰਾਮ ਲੁਭਾਇਆ, ਤਿਲਕ ਰਾਜ, ਪ੍ਰਿੰਸ, ਨਾਰਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਨੀਰਜ ਕੁਮਾਰ, ਤਾਜਿੰਦਰ ਸਿੰਘ, ਜਸਕਰਨਪ੍ਰੀਤ ਸਿੰਘ, ਮਨਦੀਪ ਸਿੰਘ, ਕਮਲਜੀਤ ਸਿੰਘ, ਹਰਦੀਪ ਸਿੰਘ, ਗੁਰਪਿੰਦਰ ਸਿੰਘ, ਕੁਲਵੀਰ ਸਿੰਘ, ਵਿਜੈ ਕੁਮਾਰ ਚਰਨਜੀਤ, ਮਨਜਿੰਦਰ ਸਿੰਘ, ਪਰਮਜੀਤ ਸਿੰਘ, ਹਰਪ੍ਰੀਤ ਪਾਲ, ਬਲਵੀਰ ਸਿੰਘ, ਪਰਵਿੰਦਰ ਕੁਮਾਰ, ਪ੍ਰਿੰਸ, ਜਸਵੀਰ ਸਿੰਘ, ਸੁਖਜੀਤ ਸਿੰਘ, ਮਨਜੀਤ ਸਿੰਘ, ਮਨਦੀਪ, ਚੇਤਨ, ਮਨੋਜ ਕੁਮਾਰ, ਸੁਖਵਿੰਦਰਜੀਤ ਸਿੰਘ, ਆਦਿ ਹਾਜਰ ਸਨ।