ਸੰਧੂ ਇੰਸਟੀਚਿਊਟ ਆਫ ਨਰਸਿੰਗ ਮਹਾਲੋਂ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਆਯੋਜਿਤ।

ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਲੋਂ ਸੰਧੂ ਇੰਸਟੀਚਿਊਟ ਆੱਫ ਨਰਸਿੰਗ, ਮਹਾਲੋਂ ਵਿਖੇ “ਅੰਤਰਾਸ਼ਟਰੀ ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ” ਦੇ ਸਬੰਧ ਵਿੱਚ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਸੈਮੀਨਾਰ ਦੀ ਪ੍ਰਧਾਨਗੀ ਮਨਪ੍ਰੀਤ ਕੌਰ( ਪ੍ਰਿੰਸੀਪਲ) ਨੇ ਕੀਤੀ। ਇਹ ਸੈਮੀਨਾਰ ਮਾਣਯੋਗ ਸਕੱਤਰ ਸ.ਸ਼ਿਵਦੁਲਾਰ ਸਿੰਘ ਢਿੰਲੋਂ, ਇਡੀਅਨ ਰੈੱਡ ਕਰਾਸ ਸੁਸਾਇਟੀ, ਪੰਜਾਬ ਸਟੇਟ ਬਰਾਂਚ, ਚੰਡੀਗੜ੍ਹ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ. ਚਮਨ ਸਿੰਘ(ਪ੍ਰੋਜੈਕਟ ਡਾਇਰਕੈਟਰ) ਦੀ ਅਗਵਾਈ ਵਿੱਚ ਕਰਵਾਇਆ ਗਿਆ। 26 ਜੂਨ ਨੂੰ ਅੰਤਰਾਸ਼ਟਰੀ ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਦੇ ਸਬੰਧ ਵਿੱਚ ਪੰਦਰਵਾੜੇ ਨੂੰ ਮੁੱਖ ਰੱਖਦੇ ਹੋਏ ਇਹ ਜਾਗਰੂਕਤਾ ਮੁਹਿੰਮ ਚਲਾਈ ਗਈ।

ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਲੋਂ ਸੰਧੂ ਇੰਸਟੀਚਿਊਟ ਆੱਫ ਨਰਸਿੰਗ, ਮਹਾਲੋਂ  ਵਿਖੇ “ਅੰਤਰਾਸ਼ਟਰੀ ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ” ਦੇ ਸਬੰਧ ਵਿੱਚ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਸੈਮੀਨਾਰ ਦੀ ਪ੍ਰਧਾਨਗੀ  ਮਨਪ੍ਰੀਤ ਕੌਰ( ਪ੍ਰਿੰਸੀਪਲ) ਨੇ ਕੀਤੀ। ਇਹ ਸੈਮੀਨਾਰ ਮਾਣਯੋਗ ਸਕੱਤਰ ਸ.ਸ਼ਿਵਦੁਲਾਰ ਸਿੰਘ ਢਿੰਲੋਂ, ਇਡੀਅਨ ਰੈੱਡ ਕਰਾਸ ਸੁਸਾਇਟੀ, ਪੰਜਾਬ ਸਟੇਟ ਬਰਾਂਚ, ਚੰਡੀਗੜ੍ਹ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ. ਚਮਨ ਸਿੰਘ(ਪ੍ਰੋਜੈਕਟ ਡਾਇਰਕੈਟਰ)  ਦੀ ਅਗਵਾਈ ਵਿੱਚ ਕਰਵਾਇਆ ਗਿਆ। 26 ਜੂਨ ਨੂੰ ਅੰਤਰਾਸ਼ਟਰੀ ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਦੇ ਸਬੰਧ ਵਿੱਚ  ਪੰਦਰਵਾੜੇ ਨੂੰ ਮੁੱਖ ਰੱਖਦੇ ਹੋਏ ਇਹ ਜਾਗਰੂਕਤਾ ਮੁਹਿੰਮ ਚਲਾਈ ਗਈ।
ਇਸ ਮੌਕੇ ਤੇ ਸ਼੍ਰੀ ਚਮਨ ਸਿੰਘ(ਪ੍ਰੋਜੈਕਟ ਡਾਇਰੈਕਟਰ) ਨੇ ਸੰਬੋਧਨ ਕਰਦਿਆ ਕਿਹਾ ਅੰਤਰਾਸ਼ਟਰੀ ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ” ਹਰ ਸਾਲ 26 ਜੂਨ ਨੂੰ ਮਨਾਇਆ ਜਾਦਾ ਹੈ। ਨਸ਼ਿਆ ਦੀ ਦੁਰਵਰਤੋਂ ਤੋਂ ਵਿਸ਼ਵ ਨੂੰ ਮੁਕਤ ਕਰਨ ਸਾਡੀ ਵਚਨਵਧਤਾ ਨੂੰ ਯਾਦ ਦਿਵਾਉਦਾ ਹੈ। ਇਹ ਦਿਨ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੁਆਰਾ 1987 ਵਿੱਚ ਇਹ ਮਤਾ ਪਾਸ ਕੀਤਾ ਗਿਆ ਅਤੇ 26 ਜੂਨ 1989 ਤੋਂ ਇਹ ਦਿਨ ਵਿਸ਼ਵ ਪੱਧਰ ਤੇ ਮਨਾਇਆ ਜਾਣ ਲੱਗਾ। ਉਨਾਂ ਨੇ ਜਿੱਥ ਰੈੱਡ ਕਰਾਸ ਦੇ ਇਤਿਹਾਸ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ, ਉੱਥੇ ਰੈੱਡ ਕਰਾਸ ਦੀਆਂ ਗਤੀਵਿਧੀਆਂ ਜੋ ਕਿ ਇਨਸਾਨੀਅਤ ਦੇ ਪੱਖ ਵਿੱਚ ਜਾਦੀਆਂ ਹਨ, ਉਨਾ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨਾ ਨੇ ਟਰੇਨਿੰਗ ਕਰ ਰਹੇ ਸੰਬੋਧਨ ਹੁੰਦਿਆ ਕਿਹਾ ਕਿ ਤੁਹਾਨੂੰ ਵੀ ਇਹੋ ਜਿਹੀਆਂ ਜੀਵਨ ਵਿੱਚ ਚੁਣੌਤੀਆ ਦਾ ਸਾਹਮਣਾ ਕਰਨਾ ਪਵੇਗਾ, ਜਿਸਨੂੰ ਨਰਸਿੰਗ ਭਾਈਚਾਰੇ ਨੇ ਪਹਿਲਾਂ ਵੀ ਕਬੂਲ ਕੀਤਾ ਅਤੇ ਉਨਾ ਤੋਂ ਪ੍ਰਾਪਤੀਆਂ ਵੀ ਕੀਤੀਆਂ। 
ਉਨਾ ਨੇ ਨਸ਼ਿਆ ਦੀ ਵਰਤੋਂ ਨਾਲ ਆ ਰਹੀਆਂ ਸ਼ਰੀਰਕ , ਸਮਾਜਿਕ, ਆਰਥਿਕ ਅਤੇ ਮਾਨਸਿਕ ਸਮੱਸਿਆਵਾਂ ਦਾ ਜਿਕਰ ਕਰਦਿਆ ਆਪਣਾ ਬਣਦਾ ਯੋਗਦਾਨ ਪਾਉਣ ਦੀ ਵੀ ਅਪੀਲ ਕੀਤੀ। ਉਨਾ ਨੇ ਨਰਸਿੰਗ ਸਟਾਫ ਨੂੰ ਭਾਈ ਘੱਨਈਆਂ ਦੀਆਂ ਬੇਟੀਆਂ- ਬੇਟੇ ਆਖਿਆ। ਇਸ ਕਰਕੇ ਤੁਹਾਡੇ ਯੋਗਦਾਨ ਦੀ ਅਹਿਮੀਅਤ ਹੋਰ ਵੀ ਵੱਧ ਜਾਦੀ ਹੈ। ਕਿ ਸਮਾਜ ਵਿੱਚ ਨਸ਼ੇ ਨਾਲ ਗ੍ਰਸਤ ਲੋਕ ਨੌਜਵਾਨ ਵੱਖ-ਵੱਖ ਤਰਾਂ ਦੀਆਂ ਬਿਮਾਰੀਆਂ ਨਾਲ ਪੀੜਿਤ ਹਨ, ਉਹਨਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ। ਇਹ ਹੀ ਕਾਰਣ ਹੈ ਕਿ ਅੱਜ ਸਮਾਜ ਵਿੱਚ ਲੁੱਟਾ-ਖੋਹਾਂ, ਚੋਰੀ, ਸ਼ੀਨਾਜੋਰੀ, ਬਲਾਤਕਾਰ, ਤਲਾਕ, ਆਦਿ ਘਟਨਾਵਾਂ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ.। ਅੱਜ ਸਾਨੂੰ ਆਪਣਾ ਯੋਗਦਾਨ ਇਨਸਾਨੀਅਤ ਨੂੰ ਬਚਾਉਣ ਲਈ ਹੋਣਾ ਚਾਹੀਦਾ ਹੈ। ਨਸ਼ਾ ਤਸਕਰੀ ਜੋ ਕਿ ਗੈਰ ਕਾਨੂੰਨੀ ਢੰਗ ਨਾਲ ਬੇਰੋਕ ਢੰਗ ਨਾਲ ਚੱਲ ਰਹੀ ਹੈ, ਭਾਵੇ ਪੁਲਿਸ ਵਿਭਾਗ ਕਾਫੀ ਯਤਨ ਕਰ ਰਿਹਾ ਹੈ, ਜਦੋਂ ਤੱਕ ਸਮਾਜ ਦੇ ਲੋਕ ਇਸ ਵਿੱਚ ਸ਼ਾਮਿਲ ਨਹੀਂ ਹੋਣਗੇ ਤਾਂ ਜਾਗਰੂਕ ਨਹੀਂ ਹੋਣਗੇਉਦੋਂ ਤੱਕ ਇਹ ਸਮੱਸਿਆਵਾਂ ਇਵੇਂ ਹੀ ਤਰਾਂ ਮੂੰਹ ਅੱਡ ਕੇ ਬਣੀਆਂ ਰਹਿਣਗੀਆਂ।
ਉਨਾ ਨੇ 2024 ਦੇ ਥੀਮ “ਸਬੂਤ ਸਪੱਸ਼ਟ ਹੈ: ਰੋਕਥਾਮ ਵਿੱਚ ਨਿਵੇਸ਼ ਕਰੋ ਅਤੇ ਵੀ ਵਿਸਥਾਰ ਪੂਰਵਕ ਗੱਲ ਕਰਦਿਆ ਕਿਹਾ ਕਿ ਸਾਨੂੰ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ। ਸਖਤ ਤੋਂ ਸਖਤ ਕਾਨੂੰਨ ਬਣਾਉਣੇ ਚਾਹੀਦਾ ਹਨ। ਜੋ ਕਿ ਪੇਸ਼ੇਵਾਰਾਂ ਨੂੰ ਰੋਕ ਸਕਣ। ਆਮ ਲੋਕਾਂ ਨਾਲ ਸੰਵਾਦ ਰਚਾ ਕੇ ਸਹਿਯੋਗ ਦੀ ਮੰਗ ਕਰਨੀ ਚਾਹੀਦੀ ਹੈ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਨੀਤੀ ਦਾ ਨਿਰਮਾਣ ਹੋਣਾ ਚਾਹੀਦਾ ਹੈ। ਵੱਖ-ਵੱਖ ਸੁਸਾਇਟੀਆਂ ਨੂੰ ਸ਼ਸ਼ਕਤ ਕਰਨਾ ਚਾਹੀਦਾ ਹੈ। ਜਿੱਥੇ ਨੌਜਵਾਨਾ ਨੂੰ ਸ਼ਸ਼ਕਤ ਕਰਨਾ ਹੈ ਉਥੇ ਭਾਈਚਾਰਿਆ ਨੂੰ ਸ਼ਾਮਿਲ ਕਰ ਕੇ ਇਸ ਸੱਮੱਸ਼ਿਆ ਨੂੰ ਘਟ ਕਰਦੇ ਕਰਦੇ ਖਤਮ ਕੀਤਾ ਜਾ ਸਕਦਾ ਹੈ।
  ਇਸ ਮੋਕੇ ਤੇ ਸ਼੍ਰੀਮਤੀ ਕਮਲਜੀਤ ਕੌਰ (ਕੌਂਸਲਰ) ਨੇ ਇਕੱਠ ਨੂੰ ਸੰਬੋਧਨ ਹੁੰਦਿਆਂ ਕੇਂਦਰ ਦੀਆਂ ਸਹੂਲਤਾਂ ਅਤੇ ਗਤੀਵਿਧੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਤੇ ਕਿਹਾ ਕਿ ਸਾਨੂੰ ਆਲੇ ਦੁਆਲੇ ਤੇ ਆਪਣੇ ਬੱਚਿਆਂ ਦੀ ਦੇਖਰੇਖ ਕਰਨੀ ਚਾਹੀਦੀ ਹੈ ਤਾਂ ਸਮਾਜ ਵਿੱਚ ਪਾਈਆਂ ਜਾਣ ਵਾਲੀਆਂ ਕੁਰੀਤੀਆਂ ਤੋਂ ਬਚਿਆ ਜਾ ਸਕੇ | ਸੰਤੁਲਿਤ ਆਹਾਰ ਨਾਲ ਸ਼ਰੀਰ ਨੂੰ ਤੰਦੁਰਸਤ ਰੱਖੋ ਜਿਸ ਨਾਲ ਮਨ ਵੀ ਠੀਕ ਰਹੇਗਾ ਅਤੇ ਜੇਕਰ ਕੋਈ ਨੌਜਵਾਨ ਇਸ ਨਸ਼ਿਆਂ ਵਰਗੀ ਬਿਮਾਰੀ ਵਿੱਚ ਫੱਸ ਗਿਆ ਹੈ ਤਾਂ ਉਸਨੂੰ ਇਲਾਜ ਲਈ ਕੇਦਰ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ । ਉਨਾ ਨੇ ਕੇਂਦਰ ਵਿਖੇ ਮਰੀਜਾਂ ਦੇ ਇਲਾਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਉਨਾ ਨੇ ਕਿਹਾ ਕਿ ਅੱਜ ਦੇ ਸੈਮੀਨਾਰ ਦਾ ਮੁੱਖ ਮੰਤਵ  ਅੰਤਰਾਸ਼ਟਰੀ ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ” ਦੀ ਰੋਕਥਾਮ ਲਈ ਨੌਜਵਾਨਾਂ ਨੂੰ ਗਿਆਨ ਹੁਨਰ ਅਤੇ ਸਰੋਤ ਪ੍ਰਧਾਨ ਕਰਨਾ ਹੈ।ਜੋ ਕਿ ਉਨਾ  ਨੂੰ ਨਸ਼ਾ ਰੋਕਥਾਮ ਪਹਿਲਕਦਮੀਆਂ ਦੀ ਵਕਾਲਤ ਕਰਨ ਦੇ ਯੋਗ ਬਣਾਉਦਾ ਹੈ।
ਇਸ ਮੌਕੇ ਤੇ ਪੂਜ(ਲੈਕਚਰਾਰ) ਨੇ ਰੈੱਡ ਕਰਾਸ ਟੀਮ ਨੂੰ ਜੀ ਆਇਆ ਕਿਹਾ। ਇਸ ਮੌਕੇ ਸਨਮਵੀਰ ਕੌਰ(ਲੈਕਚਰਾਰ)  ਨੇ ਕਾਲਜ ਦੇ ਵਿਦਿਆਰਥੀਆਂ  ਨੂੰ ਨਸ਼ੇ ਦੇ ਪ੍ਰਤੀ ਜਾਗਰੂਕ ਕੀਤਾ ਅਤੇ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਦੇ ਸਟਾਫ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਭਵਿੱਖ ਵਿੱਚ ਵੀ ਨਸੇ ਦੇ ਪ੍ਰਤੀ ਜਾਗਰੂਕ ਰਹਿਣਗੇ ਅਤੇ ਰੈੱਡ ਕਰਾਸ ਟੀਮ ਵਲੋਂ ਦਿੱਤੇ ਸੁਝਾਵਾਂ ਨੂੰ ਆਪਣੀ ਜਿੰਦਗੀ ਵਿੱਚ ਅਮਲ ਕਰਨਗੇ। ਇਸ ਮੌਕੇ ਤੇ ਮਿਸ ਪੂਜਾ (Asst. Professor), ਨਵਨੀਤ ਕੌਰ,ਨਵਦੀਪ, ਕੋਮਲ, ਤੰਨੂੰ, ਅੰਜੂ, ਜਮਲੀਨ, ਡੌਲੀ, ਅਤੇ ਹੋਰ ਵਿਦਿਆਰਥੀ ਹਾਜਿਰ ਸਨ।