ਪੁਲੀਸ ਕਿਸੇ ਵੀ ਅਣਸੁਖਾਵੀਂ ਘਟਨਾਂ ਤੇ ਕਾਬੂ ਕਰਨ ਲਈ ਤਿਆਰ : ਹਰਸਿਮਰਨ ਸਿੰਘ ਬੱਲ
ਐਸ ਏ ਐਸ ਨਗਰ, 23 ਜਨਵਰੀ - ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਕਿਹਾ ਹੈ ਕਿ ਗਣਤੰਤਰ ਦਿਵਸ ਸਮਾਗਮ ਨੂੰ ਲੈ ਕੇ ਪੁਲੀਸ ਵਲੋਂ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਅਤੇ ਇਸ ਸੰਬੰਧੀ ਪੁਲੀਸ ਵਲੋਂ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।

ਇਸ ਸੰਬੰਧੀ ਪੁਲੀਸ ਵਲੋਂ ਅੱਜ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਕੱਢੇ ਗਏ ਫਲੈਗ ਮਾਰਚ ਦੀ ਅਗਵਾਈ ਕਰਦਿਆਂ ਉਹਨਾਂ ਕਿਹਾ ਕਿ ਅਜਿਹੇ ਫਲੈਗ ਮਾਰਚ ਜਿੱਥੇ ਆਮ ਲੋਕਾਂ ਵਿੱਚ ਭਰੋਸੇ ਦਾ ਮਾਹੌਲ ਪੈਦਾ ਕਰਦੇ ਹਨ ਉੱਥੇ ਸਮਾਜ ਵਿਰੋਧੀ ਅਨਸਰਾਂ ਵਿੱਚ ਕਾਨੂੰਨ ਦਾ ਡਰ ਵੀ ਪੈਦਾ ਕਰਦੇ ਹਨ।
ਫਲੈਗ ਮਾਰਚ ਗੁਰੂਦੁਆਰਾ ਸ੍ਰੀ ਅੰਬ ਸਾਹਿਬ ਤੋਂ ਆਰੰਭ ਹੋਇਆ ਅਤੇ ਫੇਜ਼ 9, 10 ਅਤੇ 11 ਵਿੱਚੋਂ ਲੰਘਦਾ ਹੋਇਆ ਏਅਰਪੋਰਟ ਰੋਡ ਤੋਂ ਵਾਪਸ ਆਉਂਦਿਆਂ ਗੁਰੂਦੁਆਰਾ ਸਿੰਘ ਸ਼ਾਹੀਦਾਂ ਸੋਹਾਣਾ, ਚੀਮਾ ਬੁਆਇਲਰ ਚੌਂਕ ਤੋਂ ਫੇਜ਼ 5, ਫੇਜ਼ 3 ਬੀ 2 ਤੋਂ ਲੰਘਦਾ ਹੋਇਆ ਵਾਪਸ ਗੁਰੂਦੁਆਰਾ ਸ੍ਰੀ ਅੰਬ ਸਾਹਿਬ ਪਹੁੰਚ ਕੇ ਸਮਾਪਤ ਹੋਇਆ। ਇਸ ਮੌਕੇ ਸ਼ਹਿਰ ਦੇ ਸਾਰੇ ਥਾਣਿਆਂ ਦੇ ਐਸ ਐਚ ਓ ਅਤੇ ਪੁਲੀਸ ਫੋਰਸ ਦੇ ਅਧਿਕਾਰੀ ਅਤੇ ਕਰਮਚਾਰੀ ਹਾਜਿਰ ਸਨ।