ਸੋਹਾਣਾ ਹਸਪਤਾਲ ਨੇ ਕੈਂਸਰ ਦੇ ਮਰੀਜ਼ਾਂ ਦਾ ਸਨਮਾਨ ਕਰਕੇ ਮਣਾਇਆ ਕੌਮੀ ਕੈਂਸਰ ਸਰਵਾਈਵਰ ਮਹੀਨਾ
ਐਸ ਏ ਐਸ ਨਗਰ, 29 ਜੂਨ - ਮੁਹਾਲੀ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਹੈ ਕਿ ਕੈਂਸਰ ਦੀ ਬਿਮਾਰੀ ਦਾ ਜਲਦੀ ਪਤਾ ਲਗਾਉਣ ਲਈ ਜਾਗਰੂਕਤਾ ਫੈਲਾਉਣਾ ਸਮੇਂ ਦੀ ਲੋੜ ਹੈ। ਸ੍ਰੀ ਗੁਰੂ ਹਰਕ੍ਰਿਸ਼ਨ ਹਸਪਤਾਲ, ਸੋਹਾਣਾ ਵੱਲੋਂ ਰਾਸ਼ਟਰੀ ਕੈਂਸਰ ਸਰਵਾਈਵਰ ਮਹੀਨਾ ਮਨਾਉਣ ਸੰਬੰਧੀ ਆਯੋਜਿਤ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਵਰਗੇ ਕੈਂਸਰ ਪ੍ਰਭਾਵਿਤ ਰਾਜ ਵਿਚ ਲੋਕਾਂ ਵਿਚ ਜਾਗਰੂਕਤਾ ਦੀ ਲੋੜ ਹੋਰ ਵੀ ਜਿਆਦਾ ਹੈ। ਇਸ ਦੌਰਾਨ ਹਸਪਤਾਲ ਵਲੋਂ ਕੈਂਸਰ ਦੀ ਬਿਮਾਰੀ ਤੋਂ ਠੀਕ ਹੋਏ ਮਰੀਜ਼ਾਂ ਦਾ ਸਨਮਾਨ ਕੀਤਾ ਗਿਆ ਅਤੇ ਕੈਂਸਰ ਸਰਵਾਈਵਰਾਂ ਦੀ ਇਸ ਗੰਭੀਰ ਬਿਮਾਰੀ ਦੇ ਵਿਰੁੱਧ ਲੜਾਈ ਵਿਚ ਦ੍ਰਿੜ ਵਿਸ਼ਵਾਸ ਅਤੇ ਹਿੰਮਤ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੇ ਅਸੀਮ ਹੌਸਲੇ ਦੀ ਜਾਣਕਾਰੀ ਦਿਤੀ ਗਈ। ਸਮਾਗਮ ਵਿੱਚ ਮੁਹਾਲੀ ਦੇ ਐਸ ਡੀ ਐਮ ਵਲੋਂ ਮਾਣਯੋਗ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।

ਸੋਹਾਣਾ ਕੈਂਸਰ ਰਿਸਰਚ ਇੰਸਟੀਚਿਊਟ ਵਿਖੇ ਆਯੋਜਿਤ ਇਸ ਸਮਾਰੋਹ ਦੌਰਾਨ ਕੈਂਸਰ ਸਰਵਾਈਵਰਾਂ ਵਾਸਤੇ ਨਰਸਿੰਗ ਸਟਾਫ਼ ਵਲੋਂ ਤਿਆਰ ਕੀਤੀ ਗਈ ਸਕਿੱਟ ਦੀ ਪੇਸ਼ਕਾਰੀ ਕੀਤੀ ਗਈ ਅਤੇ ਕੈਂਸਰ ਸਰਵਾਈਵਰਾਂ ਵਲੋਂ ਆਤਮ ਵਿਸ਼ਵਾਸ਼ ਨੂੰ ਦਰਸਾਉਂਦਿਆਂ ਰੈਂਪ ਵਾਕ ਵੀ ਕੀਤੀ ਗਈ। ਹਸਪਤਾਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਅਨਿਲ ਸੂਰੀ ਨੇ ਦੱਸਿਆ ਕਿ ਇਸਦੇ ਨਾਲ ਨਾਲ ਹਸਪਤਾਲ ਵਲੋਂ ਜੂਨ ਮਹੀਨੇ ਦੌਰਾਨ ਕੈਂਸਰ ਦੀ ਜਲਦੀ ਰੋਕਥਾਮ ਅਤੇ ਪਛਾਣ ਦੇ ਮਹੱਤਵ ਨੂੰ ਉਜਾਗਰ ਕਰਨ ਵਾਲੀਆਂ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।
ਇਸ ਸਮਾਗਮ ਦੌਰਾਨ ਕੈਂਸਰ ਮਾਹਿਰ ਡਾ: ਸੰਦੀਪ ਕੁੱਕੜ, ਡਾ: ਸੋਨੀਆ ਢਾਕਾ, ਡਾ: ਸ਼ਿਆਮ ਸੁੰਦਰ ਤ੍ਰੇਹਨ, ਡਾ: ਰਾਕੇਸ਼ ਗੁਪਤਾ ਅਤੇ ਡਾ: ਰੂਪਾਲੀ ਅਗਰਵਾਲ ਨੇ ਕੈਂਸਰ ਦੀ ਬਿਮਾਰੀ ਦੇ ਲੱਛਣਾਂ, ਟੈਸਟਾਂ ਅਤੇ ਇਸ ਬਿਮਾਰੀ ਦੇ ਇਲਾਜ ਸਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ।
ਭਾਈ ਦਵਿੰਦਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਸੋਹਾਣਾ ਹਸਪਤਾਲ ਪਿਛਲੇ 30 ਸਾਲਾਂ ਤੋਂ ਆਪਣੇ ਸੰਸਥਾਪਕ ਚੇਅਰਮੈਨ ਅਤੇ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖ਼ਾਲਸਾ ਖੰਨੇ ਵਾਲਿਆਂ ਦੀ ਸੋਚ ਤੇ ਚੱਲਦੇ ਹੋਏ ਕਿਫ਼ਾਇਤੀ ਪੱਧਰ ਤੇ ਮਿਆਰੀ ਸਿਹਤ-ਸੁਵਿਧਾਵਾਂ ਮੁੁਹਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੋਹਾਣਾ ਕੈਂਸਰ ਰਿਸਰਚ ਇੰਸਟੀਚਿਊਟ ਵਿਚ ਕੈਂਸਰ ਦੇ ਮਰੀਜ਼ਾਂ ਦਾ ਉੱਚ ਪੱਧਰੀ ਡਾਇਗਨੌਸਟਿਕ ਅਤੇ ਇਲਾਜ ਤਕਨੀਕਾਂ ਜਿਵੇਂ ਕਿ ਐਡਵਾਂਸਡ ਰੇਡੀਏਸ਼ਨ ਥੈਰੇਪੀ ਅਤੇ ਰੋਬੋਟਿਕ ਕੈਂਸਰ ਸਰਜਰੀਆਂ ਨਾਲ ਮਾਹਿਰ ਓਨਕੋਲੋਜਿਸਟਾਂ ਰਾਂਹੀ ਵਿਸ਼ਵ ਪੱਧਰੀ ਇਲਾਜ ਕੀਤਾ ਜਾ ਰਿਹਾ ਹੈ।