ਨਵਜੋਤ ਸਾਹਿਤ ਸੰਸਥਾ ਔੜ ਵਲੋਂ ਸਾਹਿਤਕ ਸਮਾਗਮ ਕਰਵਾਇਆ
ਨਵਾਂਸ਼ਹਿਰ - ਪਿੰਡ ਕਰਿਆਮ ਦੇ ਯੱਕੇ ਰੈਸਟੋਰੈਂਟ ਵਿਖੇ ਨਵਜੋਤ ਸਾਹਿਤ ਸੰਸਥਾ ਔੜ ਵਲੋਂ ਸਾਹਿੱਤਕ ਸਮਾਗਮ ਕਰਵਾਇਆ ਗਿਆ। ਸਮਾਗਮ 'ਚ ਹੋਏ ਕਵੀ ਦਰਬਾਰ 'ਚ ਨਾਮਵਰ ਸ਼ਾਇਰਾਂ ਨੇ ਬਾ ਕਮਾਲ ਰਚਨਾਵਾਂ ਦੀ ਸਾਂਝ ਪਾਈ। ਸੰਸਥਾ ਦੇ ਪ੍ਰਧਾਨ ਗੁਰਨੇਕ ਸ਼ੇਰ ਨੇ ਸਮੂਹ ਹਾਜਰੀਨ ਨੂੰ ਜੀ ਆਇਆ ਆਖਿਆ। ਨਰੋਆ ਪੰਜਾਬ ਦੇ ਸੰਸਥਾਪਕ ਅਤੇ ਉਘੇ ਸਮਾਜ ਸੇਵੀ ਬਰਜਿੰਦਰ ਸਿੰਘ ਹੁਸੈਨਪੁਰੀ ਨੇ ਸ਼ਮਾ ਰੌਸ਼ਨ ਕਰਕੇ ਸਮਾਗਮ ਦੀ ਉਦਘਾਟਨੀ ਰਸਮ ਨਿਭਾਈ।

ਸੰਸਥਾ ਦੇ ਸਕੱਤਰ ਸੁਰਜੀਤ ਮਜਾਰੀ ਨੇ ਸੰਸਥਾ ਦੀਆਂ ਹੁਣ ਤੱਕ ਦੀਆਂ ਸਾਹਿੱਤਕ ਸਰਗਰਮੀਆਂ ਵਾਰੇ ਜਾਣਕਾਰੀ ਸਾਂਝੀ ਕੀਤੀ। ਮੰਚ ਤੋਂ ਕਾਵਿ ਰਚਨਾਵਾਂ ਸਾਂਝੀਆਂ ਕਰਨ ਵਾਲਿਆਂ 'ਚ ਪ੍ਰਹਲਾਦ ਅਟਵਾਲ, ਸਤਪਾਲ ਸਾਹਲੋਂ, ਰਜਨੀ ਸ਼ਰਮਾ, ਕੁਲਵਿੰਦਰ ਕੁੱਲਾ, ਸੋਢੀ ਸਿੰਘ ਚੀਮਾ, ਹਰੀ ਕ੍ਰਿਸ਼ਨ ਪਟਵਾਰੀ, ਜਗਜੀਤ ਕਾਫਿਰ, ਆਸ਼ੂ ਗਰਗ, ਸਤੀਸ਼ ਬੱਸੀ, ਨੀਰੂ ਜੱਸਲ, ਸੁੱਚਾ ਰਾਮ ਜਾਡਲਾ, ਰਾਮ ਨਾਥ ਕਟਾਰੀਆ, ਚਮਨ ਮੱਲਪੁਰੀ ਆਦਿ ਸ਼ਾਮਲ ਸਨ। ਕਵੀ ਸਾਹਿਬਾਨ ਅਤੇ ਹੋਰ ਸਮਾਜਿਕ ਸਖਸ਼ੀਅਤਾਂ ਨੂੰ ਸੰਸਥਾਂ ਵਲੋਂ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਰਸਮ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਨਿਭਾਈ।
ਉਹਨਾਂ ਸੰਸਥਾ ਵਲੋਂ ਸਾਹਿਤ ਖੇਤਰ 'ਚ ਚਾਲੀ ਸਾਲ ਦੀਆਂ ਸਾਹਿਤ ਸੇਵਾਵਾਂ ਦੀ ਭਰਪੂਰ ਸਲਾਘਾ ਕੀਤੀ ਅਤੇ ਸਮਾਜ ਦੀ ਵਿਵਸਥਾ ਦੇ ਪ੍ਰੀਵਰਤਨ ਹਿੱਤ ਸਾਹਿਤਕਾਰਾਂ ਦੀ ਭੂਮਿਕਾ ਨੂੰ ਅਹਿਮ ਦੱਸਿਆ। ਮੰਚ ਦਾ ਸੰਚਾਲਨ ਮੈਡਮ ਹਰਬੰਸ ਕੌਰ ਨੇ ਬਾਖੂਬੀ ਨਿਭਾਇਆ। ਸਮਾਗਮ 'ਚ ਵਿਨੈ ਕੁਮਾਰ ਸ਼ਰਮਾ, ਪ੍ਰਿੰਸੀਪਲ ਰਾਜਵਿੰਦਰ ਕੌਰ ਬੈਂਸ, ਸੇਵਾ-ਮੁਕਤ ਲੈਕਚਰਾਰ ਬਲਦੇਵ ਸਿੰਘ ਸਿੱਧੂ, ਭਾਰਤੀ ਜੀਵਨ ਬੀਮਾ ਨਿਗਮ ਦੇ ਅਧਿਕਾਰੀ ਰਮੇਸ਼ ਕੁਮਾਰ ਕਮਾਮ, ਕੇਵਲ ਰਾਮ, ਦਵਿੰਦਰ ਬੇਗਮਪੁਰੀ, ਅਮਨ ਆਹਲੂਵਾਲੀਆ ਤੇ ਸੁਰੇਸ਼ ਕੁਮਾਰ ਆਦਿ ਸ਼ਾਮਲ ਸਨ।