ਯੋਗਾ ਸਮੁੱਚੀ ਸਿਹਤ ਲਈ ਫਾਇੰਦੇਮੰਦ - ਡਾ. ਅਮਰਪ੍ਰੀਤ ਕੌਰ ਢਿੱਲੋਂ

ਨਵਾਂਸ਼ਹਿਰ - ਆਯੂਰਵੈਦਿਕ ਅਤੇ ਯੂਨਾਨੀ ਡਾਇਰੈਕਟਰ, ਭਾਰਤ ਸਰਕਾਰ ਡਾ. ਰਵੀ ਡੂਮਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਸਰਬਜੀਤ ਕੌਰ ਦੀ ਯੋਗ ਰਹਿਨੁਮਾਈ ਹੇਠ ਡਾ ਆਸਾ ਨੰਦ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ, ਨਵਾਂਸ਼ਹਿਰ ਅੱਜ ਹਰ ਦਿਨ-ਹਰ ਘਰ ਆਯੂਰਵੈਦ ਵਿਸ਼ੇ 'ਤੇ ਇਕ ਲੈਕਚਰ ਆਯੋਜਿਤ ਕਰਵਾਇਆ ਗਿਆ,

ਨਵਾਂਸ਼ਹਿਰ - ਆਯੂਰਵੈਦਿਕ ਅਤੇ ਯੂਨਾਨੀ ਡਾਇਰੈਕਟਰ, ਭਾਰਤ ਸਰਕਾਰ ਡਾ. ਰਵੀ ਡੂਮਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਸਰਬਜੀਤ ਕੌਰ ਦੀ ਯੋਗ ਰਹਿਨੁਮਾਈ ਹੇਠ ਡਾ ਆਸਾ ਨੰਦ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ,  ਨਵਾਂਸ਼ਹਿਰ ਅੱਜ ਹਰ ਦਿਨ-ਹਰ ਘਰ ਆਯੂਰਵੈਦ ਵਿਸ਼ੇ 'ਤੇ ਇਕ ਲੈਕਚਰ ਆਯੋਜਿਤ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ਆਯੂਰਵੈਦਿਕ ਪ੍ਰਣਾਲੀ ਨੂੰ ਅਪਣਾ ਕੇ ਸਿਹਤਮੰਦ ਜੀਵਨ ਜਿਊਣ, ਇਲਾਜ ਥੈਰੇਪੀ, ਸੰਤੁਲਿਤ ਆਹਾਰ, ਯੋਗਾ ਤੇ ਮੈਡੀਟੇਸ਼ਨ ਆਦਿ ਬਾਰੇ ਜਾਗਰੂਕ ਕੀਤਾ ਗਿਆ।
ਇਸ ਮੌਕੇ ਆਯੂਰਵੈਦਿਕ ਮੈਡੀਕਲ ਅਫ਼ਸਰ ਡਾ. ਅਮਰਪ੍ਰੀਤ ਕੌਰ ਢਿੱਲੋਂ ਨੇ ਵਿਦਿਆਰਥੀਆਂ ਲਈ ਯੋਗਾ ਬ੍ਰੇਕ ਸੈਸ਼ਨ ਵੀ ਆਯੋਜਿਤ ਕੀਤਾ। ਯੋਗਾ ਬ੍ਰੇਕ ਇਕ ਪ੍ਰੋਟੋਕੋਲ ਹੈ ਜੋ ਲੋਕਾਂ ਨੂੰ ਤਣਾਅ ਘਟਾਉਣ, ਤਾਜ਼ਗੀ ਅਤੇ ਮੁੜ ਫੋਕਸ ਕਰਨ ਵਿੱਚ ਮਦਦ ਕਰਨ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ। ਇਸ ਵਿੱਚ ਕੁਰਸੀ 'ਤੇ ਬੈਠ ਕੇ ਕੁਝ ਹਲਕੇ ਅਭਿਆਸ ਕਰਨਾ ਸ਼ਾਮਲ ਹੈ ਜੋ ਕੰਮ ਤੋਂ ਕੁਝ ਮਿੰਟਾਂ ਦੀ ਬ੍ਰੇਕ ਲੈ ਕੇ ਕੀਤੇ ਜਾ ਸਕਦੇ ਹਨ। ਇਸ ਦੌਰਾਨ ਮੈਡੀਸਨ ਨਾਲ ਸਬੰਧਿਤ ਜੜ੍ਹੀਆਂ-ਬੂਟੀਆਂ ਤੇ ਪੌਦਿਆਂ ਦੇ ਮੈਡੀਕਲ ਵਿਗਿਆਨ ਨਾਲ ਜੁੜੇ ਕੁਝ ਅਹਿਮ ਤੱਥਾਂ/ਨੁਕਤਿਆਂ 'ਤੇ ਚਾਨਣਾ ਵੀ ਪਾਇਆ ਗਿਆ।
ਡਾ. ਅਮਰਪ੍ਰੀਤ ਕੌਰ ਢਿੱਲੋਂ ਨੇ ਸਮੁੱਚੇ ਸਕੂਲੀ ਸਟਾਫ ਤੇ ਵਿਦਿਆਰਥੀਆਂ ਨੂੰ ਕਾਮਨ ਯੋਗ ਪ੍ਰੋਟੋਕਾਲ ਅਨੁਸਾਰ 45 ਮਿੰਟ ਯੋਗ ਆਸਣ ਅਤੇ ਕਿਰਿਆਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਯੋਗਾ ਕਰਨ ਦੇ ਨਾਲ ਸਿਹਤ 'ਤੇ ਪੈਣ ਵਾਲੇ ਚੰਗੇ ਪ੍ਰਭਾਵਾਂ ਬਾਰੇ ਵੀ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਯੋਗਾ ਸਮੁੱਚੀ ਸਿਹਤ ਲਈ ਫਾਇੰਦੇਮੰਦ ਹੈ। ਉਨ੍ਹਾਂ ਨੇ ਤਣਾਅਮੁਕਤ ਤੇ ਰੋਗਮੁਕਤ ਜ਼ਿੰਦਗੀ ਜਿਊਣ ਲਈ ਬੱਚਿਆਂ ਨੂੰ ਰੋਜ਼ਾਨਾ ਯੋਗਾ ਕਰਨ ਦੀ ਆਦਤ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਆਯੂਰਵੈਦਿਕ ਮੈਡੀਕਲ ਅਫ਼ਸਰ ਡਾ. ਅਮਰਪ੍ਰੀਤ ਕੌਰ ਢਿੱਲੋਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਹਰ ਦਿਨ-ਹਰ ਘਰ ਆਯੂਰਵੈਦ ਥੀਮ ਅਧੀਨ ਚਲਾਈ ਜਾ ਰਹੀ ਇਸ ਮੁਹਿੰਮ ਦਾ ਮੰਤਵ ਬੱਚਿਆਂ ਵਿਚ ਆਯੂਰਵੈਦਿਕ ਪੱਦਤੀ ਦੇ ਫ਼ਾਇਦਿਆਂ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ। ਸਕੂਲ ਡਾਇਰੈਕਟਰ ਅਚਲਾ ਭੱਲਾ  ਕਿਹਾ ਕਿ ਸਮਾਜ ਨੂੰ ਸਿਹਤਮੰਦ ਬਣਾਉਣ ਲਈ ਆਯੂਰਵੇਦ ਤਰੀਕਿਆਂ ਨੂੰ ਉਤਸ਼ਾਹਿਤ ਕਰਨਾ ਅਤੇ ਇਸ ਪ੍ਰਾਚੀਨ ਭਾਰਤੀ ਵਿਧੀ ਨੂੰ ਘਰ-ਘਰ ਪਹੁੰਚਾਉਣ ਦੇ ਟੀਚੇ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਵਿਭਾਗ ਕਾਫੀ ਯਤਨਸ਼ੀਲ ਹੈ ਤੇ ਇਸੇ ਕੜ੍ਹੀ ਤਹਿਤ ਇਹ ਸਮਾਗਮ ਉਲੀਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਆਯੂਰਵੇਦਾ ਬਿਮਾਰੀਆਂ ਦੇ ਇਲਾਜ ਲਈ ਕਾਰਗਰ ਵਿਧੀ ਹੈ, ਉੱਥੇ ਇਹ ਵਿਧੀ ਸਾਨੂੰ ਕੁਦਰਤ ਨਾਲ ਵੀ ਜੋੜਦੀ ਹੈ। ਆਯੁਰਵੈਦਿਕ ਮੈਡੀਕਲ ਗ੍ਰੰਥਾਂ ਅਨੁਸਾਰ ਇਹ ਇੱਕ ਡਾਕਟਰੀ ਪ੍ਰਣਾਲੀ ਹੈ ਜੋ ਜੀਵਨ ਜਿਊਣ ਦਾ ਸਹੀ ਤਰੀਕਾ ਸਿਖਾਉਂਦੀ ਹੈ, ਜਿਸ ਨਾਲ ਜੀਵਨ ਲੰਬਾ, ਸਿਹਤਮੰਦ ਅਤੇ ਖੁਸ਼ਹਾਲ ਹੋ ਸਕਦਾ ਹੈ। ਇਸ ਚਿਕਿਤਸਾ ਪ੍ਰਣਾਲੀ ਵਿਚ ਨਾ ਸਿਰਫ ਬਿਮਾਰੀ ਦਾ ਤੁਰੰਤ ਇਲਾਜ ਕੀਤਾ ਜਾਂਦਾ ਹੈ, ਸਗੋਂ ਸਰੀਰ ਨੂੰ ਕੁਦਰਤੀ ਤੌਰ 'ਤੇ ਸਿਹਤਮੰਦ ਬਣਾਉਣ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ। ਮੌਕੇ ਹੋਰਨਾਂ ਤੋਂ ਇਲਾਵਾ  ਪ੍ਰਿੰਸੀਪਲ ਅਮਿਤ ਸੱਭਰਵਾਲ ਸਮੇਤ ਸਕੂਲ ਸਟਾਫ ਮੌਜੂਦ ਸੀ।