ਗਾਇਕ ਦਿਲਾਵਰ ਮੋਤੀ ਦਾ ਧਾਰਮਿਕ ਗੀਤ ਜਾਰੀ।

ਪਿੰਡ ਮੁਬਾਰਕਪੁਰ ਦੇ ਲੋਕ ਗਾਇਕ ਦਿਲਾਵਰ ਮੋਤੀ ਦਾ ਸਿੰਗਲ ਟਰੈਕ ਧਾਰਮਿਕ ਗੀਤ ਸ਼ੁਕਰ ਗੁਜ਼ਾਰ ਦਾਤਿਆ ਗੁਰਦੁਆਰਾ ਅਨੰਦਸਰ ਸਾਹਿਬ ਮੁਬਾਰਕਪੁਰ ਵਿਖੇ ਜਾਰੀ ਕੀਤਾ ਗਿਆ।ਇਸ ਗੀਤ ਨੂੰ ਖੁਦ ਦਿਲਾਵਰ ਮੋਤੀ ਨੇ ਲਿਖਿਆ ਅਤੇ ਗਾਇਆ ਹੈ ਜਿਸਦਾ ਸੰਗੀਤ ਜੱਸੀ ਬ੍ਰਦਰਜ਼ ਵਲੋਂ ਦਿੱਤਾ ਹੈ।ਮੋਤੀ ਨੇ ਦੱਸਿਆ

ਪਿੰਡ ਮੁਬਾਰਕਪੁਰ ਦੇ ਲੋਕ ਗਾਇਕ ਦਿਲਾਵਰ ਮੋਤੀ ਦਾ ਸਿੰਗਲ ਟਰੈਕ ਧਾਰਮਿਕ ਗੀਤ ਸ਼ੁਕਰ ਗੁਜ਼ਾਰ ਦਾਤਿਆ ਗੁਰਦੁਆਰਾ ਅਨੰਦਸਰ ਸਾਹਿਬ ਮੁਬਾਰਕਪੁਰ ਵਿਖੇ ਜਾਰੀ ਕੀਤਾ ਗਿਆ।ਇਸ ਗੀਤ ਨੂੰ ਖੁਦ ਦਿਲਾਵਰ ਮੋਤੀ ਨੇ ਲਿਖਿਆ ਅਤੇ ਗਾਇਆ ਹੈ ਜਿਸਦਾ ਸੰਗੀਤ ਜੱਸੀ ਬ੍ਰਦਰਜ਼ ਵਲੋਂ ਦਿੱਤਾ ਹੈ।ਮੋਤੀ ਨੇ ਦੱਸਿਆ ਕਿ ਇਸ ਗੀਤ ਨੂੰ ਫਾਈਨਲ ਟੱਚ ਰਿਕਾਰਡਜ਼ ਕੰਪਨੀ ਰੋਪੜ  ਵਲੋਂ ਡਾਇਰੈਕਟਰ ਮਿੰਟੂ ਓਬਰਾਏ ਦੀ ਅਗਵਾਈ ਚ ਮਾਰਕੀਟ ਵਿੱਚ ਪੇਸ਼ ਕੀਤਾ ਹੈ।ਇਸ ਦਾ ਪੋਸਟਰ ਰਿਲੀਜ਼ ਕਰਦਿਆਂ ਪ੍ਰਸਿੱਧ ਕੀਰਤਨੀਏ ਗਿਆਨੀ ਗੁਰਦੇਵ ਸਿੰਘ ਮੁਬਾਰਕਪੁਰ ਵਾਲਿਆਂ ਨੇ ਗਾਇਕ ਨੂੰ ਵਧਾਈ ਦਿੰਦਿਆਂ ਕਿਹਾ ਕਿ ਦਿਲਾਵਰ ਮੋਤੀ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਲਾਡਲਾ ਸ਼ਗਿਰਦ ਹੈ।ਜਿਸ ਤੋਂ ਭਵਿੱਖ ਵਿੱਚ ਚੰਗੇ ਧਾਰਮਿਕ ਅਤੇ ਸੱਭਿਆਚਾਰਕ ਗੀਤਾਂ ਦੀ ਆਸ ਕਰਾਂਗੇ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮਹਿੰਦਰ ਸਿੰਘ ਨੇ ਕਿਹਾ ਕਿ ਮੋਤੀ ਨੇ ਪਿਛਲੇ ਸਾਲ ਵੀ ਧਾਰਮਿਕ ਗੀਤ ਕੱਢਿਆ ਸੀ ਅਤੇ ਉਸਦੀ ਆਵਾਜ਼ ਰੂਹ ਨੂੰ ਸਕੂਨ ਦੇਣ ਵਾਲੀ ਹੈ।ਇਸ ਮੌਕੇ ਦਿਲਾਵਰ ਮੋਤੀ,ਗਿਆਨ ਸਿੰਘ,ਗਿਆਨੀ ਗੁਰਦੇਵ ਸਿੰਘ, ਜਸਵਿੰਦਰ ਸਿੰਘ, ਨੰਬਰਦਾਰ ਦੇਸ ਰਾਜ ਬਾਲੀ, ਗੁਰਚੈਨ ਸਿੰਘ ਸਤਨਾਮ ਸਿੰਘ ਆਦਿ ਹਾਜ਼ਰ ਸਨ।