
ਮੰਦਰ ਬਾਬਾ ਨਾਹਰ ਸਿੰਘ ਜੀ, ਕੋਟ ਵਿੱਚ ਹਜ਼ਾਰਾਂ ਸ਼ਰਧਾਲੂਆਂ ਦੀ ਹਾਜਰੀ ਵਿੱਚ 35ਵਾਂ ਸਲਾਨਾ ਝੰਡਾ ਚੜਾਇਆ ਗਿਆ
ਗੜਸ਼ੰਕਰ, 25 ਮਾਰਚ - ਹਿਮਾਚਲ ਅਤੇ ਪੰਜਾਬ ਦੇ ਲੱਖਾਂ ਸ਼ਰਧਾਲੂਆਂ ਦੀ ਆਸਥਾ ਦੇ ਕੇਂਦਰ ਮੰਦਰ ਬਾਬਾ ਨਾਹਰ ਸਿੰਘ ਜੀ, ਕੋਟ ਵਿੱਚ 35ਵਾਂ ਸਲਾਨਾ ਝੰਡਾ ਚੜਾਉਣ ਦੀ ਰਸਮ ਹਜ਼ਾਰਾਂ ਸ਼ਰਧਾਲੂਆਂ ਦੀ ਹਾਜ਼ਰੀ ਵਿੱਚ ਚੜਾਇਆ ਗਿਆ।
ਗੜਸ਼ੰਕਰ, 25 ਮਾਰਚ - ਹਿਮਾਚਲ ਅਤੇ ਪੰਜਾਬ ਦੇ ਲੱਖਾਂ ਸ਼ਰਧਾਲੂਆਂ ਦੀ ਆਸਥਾ ਦੇ ਕੇਂਦਰ ਮੰਦਰ ਬਾਬਾ ਨਾਹਰ ਸਿੰਘ ਜੀ, ਕੋਟ ਵਿੱਚ 35ਵਾਂ ਸਲਾਨਾ ਝੰਡਾ ਚੜਾਉਣ ਦੀ ਰਸਮ ਹਜ਼ਾਰਾਂ ਸ਼ਰਧਾਲੂਆਂ ਦੀ ਹਾਜ਼ਰੀ ਵਿੱਚ ਚੜਾਇਆ ਗਿਆ।
ਧਾਰਮਿਕ ਅਸਥਾਨ ਤੋਂ ਮੁੱਖ ਸੇਵਾਦਾਰ ਸਤਿਕਾਰਯੋਗ ਸੰਤੋਸ਼ ਕੁਮਾਰੀ ਜੀ ਵੱਲੋਂ ਆਈ ਹੋਈ ਸੰਗਤ ਦੇ ਸਵਾਗਤ, ਸਹੂਲਤ ਅਤੇ ਸੁਵਿਧਾ ਨੂੰ ਮੁੱਖ ਰੱਖਦੇ ਹੋਏ ਬਹੁਤ ਹੀ ਸ਼ਾਨਦਾਰ ਪ੍ਰਬੰਧ ਕੀਤੇ ਗਏ ਸਨ।
ਪ੍ਰਬੰਧਕੀ ਕਮੇਟੀ ਤੋਂ ਸਿਕੰਦਰ ਸਿੰਘ ਰਾਣਾ ਪ੍ਰਧਾਨ ਅਤੇ ਬਲਵੀਰ ਸਿੰਘ ਰਾਣਾ ਪਾਹਲੇਵਾਲ, ਹਰਮੇਸ ਲਾਲ ਪੰਡੋਰੀ, ਬਲਦੇਵ ਸਿੰਘ ਦੇ ਨਾਲ ਕਮੇਟੀ ਤੋਂ ਮੀਤ ਪ੍ਰਧਾਨ ਪਿ੍ਰੰਸ ਕੁਮਾਰ, ਕੈਸ਼ੀਅਰ ਵਿਨੋਦ ਕੁਮਾਰ, ਸੈਕਟਰੀ ਹਰਮੇਸ਼ ਕੁਮਾਰ, ਗੁਰਮੇਲ ਸਿੰਘ ਨਿਰੰਜਨ ਦਾਸ, ਰਾਕੇਸ਼ ਕੁਮਾਰ, ਨਿਰੰਜਨ ਸਿੰਘ, ਸੁਮਿਤ ਹੈਰੀ, ਲਖਵਿੰਦਰ ਕੁਮਾਰ, ਅਸ਼ਵਨੀ ਕੁਮਾਰ ਚੌਹਾਨ, ਪਰਮਜੀਤ ਸਿੰਘ, ਮਦਨ ਲਾਲ ਚੌਹਾਨ, ਸੰਜੀਵ ਕੁਮਾਰ ਬਿੱਲਾ, ਪੰਮ ਚੌਹਾਨ, ਚੌਧਰੀ ਮਹਿੰਦਰ ਸਿੰਘ, ਸੁਸ਼ਮਾ ਦੇਵੀ, ਅਨੀਤਾ ਦੇਵੀ, ਅਨੀਤਾ ਰਾਣੀ, ਮਮਤਾ ਦੇਵੀ, ਜੋਤੀ ਦੇਵੀ, ਸੰਯੋਕਤਾ ਦੇਵੀ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿਚ ਸੇਵਾਦਾਰਾਂ ਨੇ ਆਈ ਹੋਈ ਸੰਗਤ ਨੂੰ ਝੰਡਾ ਚੜਾਉਣ ਉਪਰੰਤ ਸ਼ਰਧਾ ਪੂਰਵਕ ਲੰਗਰ ਛਕਾਇਆ ।
ਝੰਡਾ ਚੜਾਉਣ ਦੀ ਰਸਮ ਤੋਂ ਪਹਿਲਾਂ ਸ਼ਰਧਾਲੂਆਂ ਵੱਲੋਂ ਲਿਆਂਦੀਆਂ ਗਈਆਂ ਚੁੰਨੀਆਂ ਝੰਡੇ ਨਾਲ ਬੰਨੀਆਂ ਗਈਆਂ ਅਤੇ 100 ਫੁੱਟ ਉੱਚੇ ਇਸ ਝੰਡੇ ਨੂੰ ਚੜਾਉਣ ਮੌਕੇ ਹਜ਼ਾਰਾਂ ਸ਼ਰਧਾਲੂਆਂ ਨੇ ਬਾਬਾ ਜੀ ਦੇ ਜੈਕਾਰੇ ਛੱਡਦੇ ਹੋਏ ਪੂਰੇ ਮਾਹੌਲ ਨੂੰ ਭਗਤੀ ਰਸ ਵਿੱਚ ਲੀਨ ਕਰ ਦਿੱਤਾ। ਇਸ ਮੌਕੇ ਲੋਕ ਗਾਇਕਾਂ ਵੱਲੋਂ ਬਾਬਾ ਨਾਹਰ ਸਿੰਘ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ।
ਪ੍ਰਬੰਧਕੀ ਕਮੇਟੀ ਤੋਂ ਪ੍ਰਧਾਨ ਸਿਕੰਦਰ ਰਾਣਾ ਨੇ ਦੱਸਿਆ ਕਿ ਸ਼ਰਧਾਲੂਆਂ ਦਾ ਇਹ ਅਟੁੱਟ ਵਿਸ਼ਵਾਸ ਹੈ ਕਿ ਜਿਹੜਾ ਵੀ ਸ਼ਰਧਾਲੂ ਇੱਥੇ ਸੱਚੇ ਮਨ ਤੋਂ ਮਨੋਕਾਮਨਾ ਮੰਗਦਾ ਹੈ ਉਸ ਨੂੰ ਬਾਬਾ ਨਾਹਰ ਸਿੰਘ ਜੀ ਜ਼ਰੂਰ ਪੂਰਾ ਕਰਦੇ ਹਨ ।
ਪਿਛਲੇ 35 ਵਰਿਆਂ ਤੋਂ ਨਿਰੰਤਰ ਸੇਵਾ ਕਰਨ ਵਾਲੇ ਹਰਮੇਸ਼ ਲਾਲ ਪੰਡੋਰੀ ਨੇ ਦੱਸਿਆ ਕਿ ਜਿਹੜੇ ਸ਼ਰਧਾਲੂਆਂ ਨੇ ਆਪਣੀਆਂ ਮੰਨਤਾਂ ਮੰਨੀਆਂ ਹੁੰਦੀਆਂ ਹਨ ਅਤੇ ਪੂਰੀਆਂ ਹੋਣ ਤੇ ਉਹ ਸ਼ਰਧਾਲੂ ਆਪਣੀ ਮੰਨਤ ਦੇ ਸ਼ੁਕਰਾਨੇ ਵਜੋਂ ਢੋਲ ਵਾਜੇ ਅਤੇ ਨਗਾਰਿਆਂ ਦੇ ਨਾਲ ਗੱਜ ਵੱਜ ਕੇ ਅਸਥਾਨ ਤੇ ਪਹੁੰਚਦੇ ਹਨ।
ਕੈਸ਼ੀਅਰ ਵਿਨੋਦ ਕੁਮਾਰ, ਸਕੱਤਰ ਹਰਸ਼ ਕੁਮਾਰ ਅਤੇ ਮੀਤ ਪ੍ਰਧਾਨ ਪਿ੍ਰੰਸ ਕੁਮਾਰ ਨੇ ਦੱਸਿਆ ਕਿ ਇਸ ਝੰਡਾ ਚੜਾਉਣ ਦੇ ਸਮਾਗਮ ਦੌਰਾਨ ਜਿੱਥੇ ਹਜ਼ਾਰਾਂ ਸਰਧਾਲੂ ਨਤਮਸਤਕ ਹੁੰਦੇ ਹਨ ਉਸ ਦੇ ਨਾਲ ਹੀ ਹਰ ਜੇਠੇ ਐਤਵਾਰ ਨੂੰ ਇਸ ਧਾਰਮਿਕ ਸਥਾਨ ਤੇ ਸ਼ਰਧਾਲੂ ਰੂਟੀਨ ਵਿੱਚ ਨਤਮਸਤਕ ਹੋਣ ਲਈ ਆਉਂਦੇ ਹਨ।
ਧਾਰਮਿਕ ਗਤੀਵਿਧੀਆਂ ਦੇ ਨਾਲ ਨਾਲ ਸਮਾਜਿਕ ਫਰਜ ਵੀ ਪੂਰਾ ਕੀਤਾ ਜਾਂਦਾ ਮੰਦਰ ਬਾਬਾ ਨਾਹਰ ਸਿੰਘ ਜੀ ਦੀ ਪ੍ਰਬੰਧਕੀ ਕਮੇਟੀ ਵੱਲੋਂ
ਮੰਦਰ ਬਾਬਾ ਨਾਹਰ ਸਿੰਘ ਜੀ ਦੀ ਪ੍ਰਬੰਧਕੀ ਕਮੇਟੀ ਵੱਲੋਂ ਜਿੱਥੇ ਹਰ ਸਾਲ ਹੋਲੀ ਦੇ ਦਿਨ ਇਸ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਜਾਂਦਾ ਹੈ ਉਸ ਦੇ ਨਾਲ ਹੀ ਪ੍ਰਬੰਧਕੀ ਕਮੇਟੀ ਵੱਲੋਂ ਇਲਾਕੇ ਅੰਦਰ ਆਪਣੀਆਂ ਸਮਾਜਿਕ ਗਤੀਵਿਧੀਆਂ ਵੀ ਕੀਤੀਆਂ ਜਾਂਦੀਆਂ ਹਨ।
ਪ੍ਰਬੰਧਕੀ ਕਮੇਟੀ ਤੋਂ ਪ੍ਰਧਾਨ ਸਿਕੰਦਰ ਰਾਣਾ ਨੇ ਦੱਸਿਆ ਕਿ ਪਿੰਡ ਕੋਟ ਦੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਦੇ ਵਿੱਚ 4 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਅੰਦਰ ਇੰਟਰਲੋਕ ਟਾਇਲਜ਼ ਅਤੇ ਕਮਰਿਆਂ ਵਿੱਚ ਟਾਈਲਾਂ ਲਗਵਾ ਕੇ ਦਿੱਤੀਆਂ ਗਈਆਂ।
ਇਸ ਤੋਂ ਇਲਾਵਾ ਪਿੰਡ ਕੋਟ ਦੇ ਸਮਸ਼ਾਨ ਭੂਮੀ ਵਿੱਚ 11 ਲੱਖ ਰੁਪਏ ਦੀ ਲਾਗਤ ਨਾਲ ਪੂਰੀ ਸਮਸ਼ਾਨ ਭੂਮੀ ਵਿੱਚ ਇੰਟਰਲੋਕ, ਸ਼ੈਡ ਅਤੇ ਬੈਠਣ ਦੇ ਲਈ ਢੁਕਵੇ ਪ੍ਰਬੰਧ ਕਰਵਾ ਕੇ ਦਿੱਤੇ ਗਏ ਹਨ।
ਸਿਕੰਦਰ ਰਾਣਾ ਨੇ ਦੱਸਿਆ ਕਿ ਪ੍ਰਬੰਧਕੀ ਕਮੇਟੀ ਵੱਲੋਂ ਗੜਸ਼ੰਕਰ ਨੰਗਲ ਰੋਡ ਤੇ ਪਿੰਡ ਦੇ ਗੇਟ ਦੇ ਨਜ਼ਦੀਕ ਇੱਕ ਰੇਨ ਸ਼ੈਲਟਰ ਅਤੇ ਬੱਸ ਉਡੀਕ ਘਰ ਦਾ ਨਿਰਮਾਣ 4 ਲੱਖ ਰੁਪਏ ਦੀ ਲਾਗਤ ਨਾਲ ਕਰਵਾ ਕੇ ਦਿੱਤਾ ਗਿਆ।
ਉਹਨਾਂ ਨੇ ਸਮੂਹ ਸ਼ਰਧਾਲੂਆਂ ਦਾ ਕੋਟਨ ਕੋਟ ਧੰਨਵਾਦ ਕੀਤਾ ਜੋ ਕਿ ਧਾਰਮਿਕ ਸਥਾਨ ਵਿੱਚ ਵੱਧ ਚੜ ਕੇ ਸ਼ਮੂਲੀਅਤ ਕਰਦੇ ਹਨ ਅਤੇ ਸਮਾਗਮ ਨੂੰ ਸਫਲਤਾ ਪੂਰਵਕ ਸਿਰੇ ਚਾੜਦੇ ਹਨ।
