
14ਵੇਂ ਸ਼੍ਰੀ ਹਨੂੰਮਾਨ ਜਾਗਰਣ 'ਚ ਹਜ਼ਾਰਾਂ ਸ਼ਰਧਾਲੂ ਸਵੇਰ ਤਕ ਭਗਤੀ ਰੰਗ ਵਿੱਚ ਰੰਗੇ ਝੂਮਦੇ ਰਹੇ
ਪਟਿਆਲਾ, 15 ਮਈ - ਯੰਗ ਸਟਾਰ ਵੈਲਫੇਅਰ ਕਲੱਬ ਪਟਿਆਲਾ ਦੇ ਚੇਅਰਮੈਨ ਪ੍ਰਿੰਸ ਖਰਬੰਦਾ (ਸੰਗਮ ਕੇਟਰਰਜ਼), ਪ੍ਰਧਾਨ ਗੁਲਾਬ ਰਾਏ ਗਰਗ ਦੀ ਅਗਵਾਈ ਹੇਠ ਉਨ੍ਹਾਂ ਦੀ ਟੀਮ ਵੱਲੋਂ ਕਰਵਾਏ ਗਏ 14ਵੇਂ ਵਿਸ਼ਾਲ ਸ਼੍ਰੀ ਹਨੂੰਮਾਨ ਜੀ (ਸ਼੍ਰੀ ਸਾਲਾਸਰ ਬਾਲਾ ਜੀ) ਜਾਗਰਣ ਦਾ ਅਦਭੁਤ ਨਜ਼ਾਰਾ ਵੇਖਣ ਵਾਲਾ ਸੀ। ਜ਼ਿਲ੍ਹਾ ਪਟਿਆਲਾ ਅਤੇ ਹੋਰਨਾਂ ਖੇਤਰਾਂ ਤੋਂ ਆਏ ਹਜ਼ਾਰਾਂ ਸ਼ਰਧਾਲੂ ਸ਼੍ਰੀ ਸਾਲਾਸਰ ਬਾਲਾ ਜੀ ਦੇ ਰੰਗ ਵਿੱਚ ਰੰਗੇ, ਮਕਬੂਲ ਗਾਇਕ ਕਲਾਕਾਰਾਂ ਕੁਮਾਰ ਵਿਸ਼ੂ, ਮੋਨਾ ਮਹਿਤਾ ਅਤੇ ਆਦਿਤਿਆ ਗੋਇਲ ਦੇ ਗਾਏ ਭਜਨਾਂ 'ਤੇ ਝੂਮ ਰਹੇ ਸਨ। ਸੰਗਤਾਂ 'ਤੇ ਮਸਤੀ ਦਾ ਇਹ ਸਰੂਰ ਸਵੇਰੇ 3 ਵਜੇ ਤਕ ਛਾਇਆ ਰਿਹਾ।
ਪਟਿਆਲਾ, 15 ਮਈ - ਯੰਗ ਸਟਾਰ ਵੈਲਫੇਅਰ ਕਲੱਬ ਪਟਿਆਲਾ ਦੇ ਚੇਅਰਮੈਨ ਪ੍ਰਿੰਸ ਖਰਬੰਦਾ (ਸੰਗਮ ਕੇਟਰਰਜ਼), ਪ੍ਰਧਾਨ ਗੁਲਾਬ ਰਾਏ ਗਰਗ ਦੀ ਅਗਵਾਈ ਹੇਠ ਉਨ੍ਹਾਂ ਦੀ ਟੀਮ ਵੱਲੋਂ ਕਰਵਾਏ ਗਏ 14ਵੇਂ ਵਿਸ਼ਾਲ ਸ਼੍ਰੀ ਹਨੂੰਮਾਨ ਜੀ (ਸ਼੍ਰੀ ਸਾਲਾਸਰ ਬਾਲਾ ਜੀ) ਜਾਗਰਣ ਦਾ ਅਦਭੁਤ ਨਜ਼ਾਰਾ ਵੇਖਣ ਵਾਲਾ ਸੀ। ਜ਼ਿਲ੍ਹਾ ਪਟਿਆਲਾ ਅਤੇ ਹੋਰਨਾਂ ਖੇਤਰਾਂ ਤੋਂ ਆਏ ਹਜ਼ਾਰਾਂ ਸ਼ਰਧਾਲੂ ਸ਼੍ਰੀ ਸਾਲਾਸਰ ਬਾਲਾ ਜੀ ਦੇ ਰੰਗ ਵਿੱਚ ਰੰਗੇ, ਮਕਬੂਲ ਗਾਇਕ ਕਲਾਕਾਰਾਂ ਕੁਮਾਰ ਵਿਸ਼ੂ, ਮੋਨਾ ਮਹਿਤਾ ਅਤੇ ਆਦਿਤਿਆ ਗੋਇਲ ਦੇ ਗਾਏ ਭਜਨਾਂ 'ਤੇ ਝੂਮ ਰਹੇ ਸਨ। ਸੰਗਤਾਂ 'ਤੇ ਮਸਤੀ ਦਾ ਇਹ ਸਰੂਰ ਸਵੇਰੇ 3 ਵਜੇ ਤਕ ਛਾਇਆ ਰਿਹਾ।
ਜਾਗਰਣ ਵਿੱਚ ਪਟਿਆਲਾ ਸ਼ਹਿਰ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਸਾਬਕਾ ਮੇਅਰ ਤੇ ਭਾਜਪਾ ਨੇਤਾ ਸੰਜੀਵ ਸ਼ਰਮਾ ਬਿੱਟੂ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ, ਆਮ ਆਦਮੀ ਪਾਰਟੀ ਦੇ ਆਗੂ ਕੁੰਦਨ ਗੋਗੀਆ ਨੇ ਵੀ ਸ਼ਮੂਲੀਅਤ ਕਰ ਕੇ ਸ਼੍ਰੀ ਬਾਲਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਜਾਗਰਣ ਵਿੱਚ ਹਾਲੀਵੁੱਡ ਅਤੇ ਬਾਲੀਵੁੱਡ ਸਟਾਰ ਅਤੇ ਟੀਵੀ ਲੜੀਵਾਰ "ਮਹਾਭਾਰਤ" ਵਿੱਚ ਧ੍ਰਿਤਰਾਸ਼ਟਰ ਦੀ ਬਾਕਮਾਲ ਭੂਮਿਕਾ ਨਿਭਾਉਣ ਵਾਲੇ ਗਿਰਜਾ ਸ਼ੰਕਰ ਨੇ ਵੀ ਸ਼ਮੂਲੀਅਤ ਕੀਤੀ ਅਤੇ "ਮਹਾਭਾਰਤ" ਦੇ ਕਈ ਸੰਵਾਦ ਸੁਣਾਏ। ਜੋਤੀ ਪ੍ਰਚੰਡ ਦੀ ਰਸਮ ਪ੍ਰਸਿੱਧ ਸਮਾਜ ਸੇਵੀ ਠੇਕੇਦਾਰ ਜੈ ਭੂਸ਼ਣ ਮਲਿਕ ਅਤੇ ਸਮਾਣਾ ਦੇ ਉਦਯੋਗਪਤੀ ਗਿਆਨ ਚੰਦ ਕਟਾਰੀਆ (ਗਿਆਨੀ ਜੀ) ਨੇ ਨਿਭਾਈ। ਉਨ੍ਹਾਂ ਵੱਲੋਂ ਭੰਡਾਰੇ ਦਾ ਉਦਘਾਟਨ ਵੀ ਕੀਤਾ ਗਿਆ। ਸੁਰੀਲੇ ਤੇ ਨਾਮਵਰ ਗਾਇਕਾਂ ਨੇ ਐਸੇ ਕਮਾਲ ਦੇ ਭਜਨ ਗਾਏ ਕਿ ਸ਼ਰਧਾਲੂ ਨੱਚਣ ਲਈ ਮਜਬੂਰ ਹੋ ਗਏ।
ਇਸ ਮੌਕੇ ਸੀ.ਏ. ਅਤੇ 2026-27 ਲਈ ਰੋਟਰੀ ਡਿਸਟ੍ਰਿਕਟ-3090 ਦੇ ਗਵਰਨਰ ਬਣੇ ਅਮਿਤ ਸਿੰਗਲਾ ਨੇ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ ਅਤੇ ਕਲੱਬ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਵਿਸ਼ਾਲ ਧਾਰਮਿਕ ਸਮਾਗਮ ਤੋਂ ਲੋਕ ਬਹੁਤ ਖੁਸ਼ ਹਨ ਕਿਉਂਕਿ ਕਲੱਬ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ, ਧਰਮ ਨਾਲ ਜੋੜਨ ਦਾ ਕੰਮ ਕਰਨ ਤੋਂ ਇਲਾਵਾ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਸ਼ਲਾਘਾਯੋਗ ਸੇਵਾਵਾਂ ਪ੍ਰਦਾਨ ਕਰਦਾ ਆ ਰਿਹਾ ਹੈ। ਜਾਗਰਣ ਦੀ ਸਫਲਤਾ ਵਿੱਚ ਕਲੱਬ ਦੇ ਜਨਰਲ ਸਕੱਤਰ ਕੁਮਾਰ ਵਿਸ਼ੇਸ਼ ਤੇ ਕੈਸ਼ੀਅਰ ਓਮ ਪ੍ਰਕਾਸ਼ ਬਾਂਸਲ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ।
ਇਸ ਮੌਕੇ ਅਨੇਜਾ ਸਵੀਟਸ ਤੋਂ ਸ਼ੁਭਮ ਅਨੇਜਾ ਤੋਂ ਇਲਾਵਾ ਆਰ. ਕੇ. ਮਹਿਤਾ, ਜਸਪਾਲ ਆਨੰਦ, ਜੌਲੀ ਸਿੱਧੂ, ਸੰਤ ਬੰਗਾ, ਗੌਰਵ ਜਿੰਦਲ, ਰਾਜੀਵ ਚੋਪੜਾ, ਰਿਚੀ ਡਕਾਲਾ, ਰਾਮ ਡਕਾਲਾ, ਆਰ. ਕੇ. ਗਾਂਧੀ, ਵਿੱਕੀ ਗਰਗ ਸਮਾਣਾ, ਵਿਨੋਦ ਬਾਂਸਲ, ਹਰੀਸ਼ ਗੁਪਤਾ, ਮਹੇਸ਼ ਅੱਤਰੀ, ਰਾਜੀਵ ਗੁਪਤਾ ਬੱਬੀ, ਆਦਰਸ਼ ਸੂਦ, ਰਜਨੀਸ਼ ਕੁਮਾਰ, ਕੇਸ਼ਵ ਪਾਲ ਗਰਗ, ਨਰਿੰਦਰ ਆਹੂਜਾ, ਰਾਜਨ ਕੁਮਾਰ, ਨਰੇਸ਼ ਕੁਮਾਰ, ਦੀਪਕ ਕੁਮਾਰ, ਸ਼ਿਸ਼ੂਪਾਲ ਮੰਗਲਾ, ਰਾਜੇਸ਼ ਕੁਮਾਰ, ਰਮੇਸ਼ ਕੁਮਾਰ ਬਾਂਸਲ, ਅਜੇ ਬਾਂਸਲ, ਮੁਕੇਸ਼ ਗੁਪਤਾ ਦੀਪਕ ਕੁਮਾਰ, ਸੁਰੇਸ਼ ਕੁਮਾਰ ਬਾਂਸਲ, ਆਦਰਸ਼ ਬਾਂਸਲ, ਗੁਰਵਿੰਦਰ ਸਿੰਘ ਗੋਲਡੀ, ਸੁਨੀਲ ਬਾਂਸਲ, ਪਵਨ ਬਾਂਸਲ, ਪੰਕਜ ਜੈਨ, ਰਾਜਨ ਸਿੰਗਲਾ, ਅਸ਼ੋਕ ਕੁਮਾਰ ਗੁਪਤਾ, ਰਣਜੀਤ ਟੱਕਰ, ਤਰੁਣ ਜਿੰਦਲ, ਨਿਤਿਨ ਸਿੰਗਲਾ, ਹਰ ਹਰ ਮਹਾਦੇਵ ਸੇਵਾ ਸੰਮਤੀ ਵੱਲੋਂ ਰਾਜੀਵ ਰਾਓ, ਓਮ ਪ੍ਰਕਾਸ਼ ਚੁੱਘ, ਐਸ ਕੇ ਤਨੇਜਾ, ਓਮ ਪ੍ਰਕਾਸ਼, ਪ੍ਰਦੀਪ ਗੁਲਾਟੀ, ਅਮਰਨਾਥ ਧੀਮਾਨ, ਮੋਹਿਤ ਸਿੰਗਲਾ, ਸੁਰਿੰਦਰਾ, ਦੀਪਾਂਸ਼ੂ ਨਾਰੰਗ, ਮਨੋਜ, ਸੰਦੀਪ ਸੂਦ, ਸੁਸ਼ੀਲ ਅਨੇਜਾ, ਅਨਿਲ ਕਪੂਰ, ਰਜਿੰਦਰ ਸਿੰਘ ਬੇਦੀ ਸਮਾਣਾ, ਕੁਨਾਲ ਗਰਗ, ਮੋਹਨ ਗੁਪਤਾ ਡੀ.ਐਸ.ਜੀ. ਪੇਪਰ ਮਿੱਲ, ਮਨੋਜ ਗੁਪਤਾ, ਪ੍ਰਵੀਨ ਕੁਮਾਰ, ਸੰਜੀਵ ਗੋਇਲ, ਰਾਜੀਵ ਗੋਇਲ, ਜੈਦੀਪ ਨਰੂਲਾ, ਸੰਜੀਵ ਸਿੰਗਲਾ ਡੀ.ਐਸ.ਪੀ. ਸਿਟੀ-1 ਮਨੋਜ ਗੁਪਤਾ ਕੋ-ਡਾਇਰੈਕਟਰ ਤਕਨੀਕੀ ਸਿੱਖਿਆ ਵਿਭਾਗ, ਅਮਿਤ ਦੁੱਗਲ, ਵਧੀਕ ਐਸ.ਈ. ਜਤਿੰਦਰ ਗਰਗ, ਪੀ.ਡਬਲਿਊ.ਡੀ. ਤੋਂ ਨਵੀਨ ਮਿੱਤਲ, ਜੱਗੀ ਸਵੀਟਸ ਤੋਂ ਪ੍ਰਿੰਸ ਜੱਗੀ ਅਤੇ ਰਾਜੂ ਜੱਗੀ ਨੇ ਵੀ ਜਾਗਰਣ 'ਚ ਹਾਜ਼ਰੀ ਲੁਆ ਕੇ ਸ਼੍ਰੀ ਸਾਲਾਸਰ ਬਾਲਾ ਜੀ ਦਾ ਅਸ਼ੀਰਵਾਦ ਹਾਸਲ ਕੀਤਾ।
