ਵੈਟਨਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਭਵਿੱਖੀ ਟੀਚਿਆਂ ਨੂੰ ਨਿਰਧਾਰਿਤ ਕਰਨ ਲਈ ਦਿੱਤਾ ਗਿਆ ਮੁਹਾਰਤ ਭਾਸ਼ਣ

ਲੁਧਿਆਣਾ 15 ਮਈ 2024- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਮਨੁੱਖੀ ਸਾਧਨ ਪ੍ਰਬੰਧਨ ਕੇਂਦਰ ਵੱਲੋਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਕੇ ਸਮਰੱਥ ਬਨਾਉਣ ਦੇ ਉਦੇਸ਼ ਹਿਤ ਵਿਸ਼ੇਸ਼ ਮੁਹਾਰਤ ਭਾਸ਼ਣ ਦਿੱਤਾ ਗਿਆ। ਯੂਨੀਵਰਸਿਟੀ ਦੀ ਕੌਮੀ ਸੇਵਾ ਯੋਜਨਾ ਨਾਲ ਸਾਂਝੇ ਰੂਪ ਵਿਚ ਕਰਵਾਏ ਇਸ ਭਾਸ਼ਣ ਦਾ ਵਿਸ਼ਾ ਸੀ ‘ਪ੍ਰੇਰਣਾ ਦੀ ਕਲਾ ਰਾਹੀਂ ਟੀਚਾ ਨਿਰਧਾਰਣ’।

ਲੁਧਿਆਣਾ 15 ਮਈ 2024- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਮਨੁੱਖੀ ਸਾਧਨ ਪ੍ਰਬੰਧਨ ਕੇਂਦਰ ਵੱਲੋਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਕੇ ਸਮਰੱਥ ਬਨਾਉਣ ਦੇ ਉਦੇਸ਼ ਹਿਤ ਵਿਸ਼ੇਸ਼ ਮੁਹਾਰਤ ਭਾਸ਼ਣ ਦਿੱਤਾ ਗਿਆ। ਯੂਨੀਵਰਸਿਟੀ ਦੀ ਕੌਮੀ ਸੇਵਾ ਯੋਜਨਾ ਨਾਲ ਸਾਂਝੇ ਰੂਪ ਵਿਚ ਕਰਵਾਏ ਇਸ ਭਾਸ਼ਣ ਦਾ ਵਿਸ਼ਾ ਸੀ ‘ਪ੍ਰੇਰਣਾ ਦੀ ਕਲਾ ਰਾਹੀਂ ਟੀਚਾ ਨਿਰਧਾਰਣ’। ਇਹ ਭਾਸ਼ਣ ਸ਼੍ਰੀ ਰਿਜ਼ਵਾਨ ਉਡੀਨ, ਕਮਿਸ਼ਨਰ, ਖੇਤਰੀ ਪ੍ਰੋਵੀਡੈਂਟ ਫੰਡ ਜੰਮੂ ਨੇ ਦਿੱਤਾ। ਸ਼੍ਰੀ ਰਿਜ਼ਵਾਨ ਸਵੈ-ਵਿਸ਼ਵਾਸ ਅਤੇ ਅਗਵਾਈ ਰਾਹੀਂ ਅਕਾਦਮਿਕ ਅਤੇ ਪੇਸ਼ੇਵਰ ਜੀਵਨ ਵਿਚ ਸੰਭਵ ਟੀਚੇ ਨਿਰਧਾਰਣ ਕਰਨ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਹਿਤ ਸਿੱਖਿਅਤ ਕਰਨ ਸੰਬੰਧੀ ਵਿਸ਼ੇਸ਼ ਮੁਹਾਰਤ ਰੱਖਦੇ ਹਨ। ਆਪਣੇ ਨਿਜੀ ਤਜਰਬਿਆਂ ਅਤੇ ਸਫ਼ਲਤਾਵਾਂ ਰਾਹੀਂ ਉਨ੍ਹਾਂ ਨੇ ਚੁਣੌਤੀਆਂ ਨੂੰ ਸਵੀਕਾਰ ਕਰਨ ਅਤੇ ਉਨ੍ਹਾਂ ’ਤੇ ਜਿੱਤ ਪ੍ਰਾਪਤ ਕਰਨ ਸੰਬੰਧੀ ਜ਼ੋਰ ਦਿੱਤਾ।
ਇਸ ਵਿਚਾਰ-ਵਟਾਂਦਰਾ ਸੈਸ਼ਨ ਵਿਚ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਵਿਹਾਰਕ ਨੀਤੀਆਂ ਸੰਬੰਧੀ ਚਰਚਾ ਕੀਤੀ ਅਤੇ ਪ੍ਰਭਾਵੀ ਟੀਚਾ ਨਿਰਧਾਰਣ ਤਕਨੀਕਾਂ ਬਾਰੇ ਦ੍ਰਿਸ਼ਟੀ ਦਿੱਤੀ। ਉਨ੍ਹਾਂ ਕਿਹਾ ਕਿ ਸਪੱਸ਼ਟ, ਮਾਪਣ ਯੋਗ, ਪ੍ਰਾਪਤੀ ਯੋਗ, ਪ੍ਰਸੰਗਿਕ ਅਤੇ ਸਮਾਂਬੱਧ ਟੀਚੇ ਨਿਰਧਾਰਣ ਕਰਨ ਦੇ ਨਾਲ ਉਨ੍ਹਾਂ ਪ੍ਰਤੀ ਇਕ ਵਿਹਾਰਕ ਦ੍ਰਿਸ਼ਟੀ ਪੈਦਾ ਕਰਨਾ ਬਹੁਤ ਜ਼ਰੂਰੀ ਹੈ। ਵਿਦਿਆਰਥੀਆਂ ਨੂੰ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਮਹੱਤਵਪੂਰਨ ਨੁਕਤੇ ਦੱਸੇ ਗਏ ਅਤੇ ਉਨ੍ਹਾਂ ਨੂੰ ਆਪਣੇ ਅਕਾਦਮਿਕ ਜੀਵਨ ਵਿਚ ਉਤਮਤਾ ਪ੍ਰਾਪਤ ਕਰਨ ਹਿਤ ਵੀ ਸਿੱਖਿਅਤ ਕੀਤਾ ਗਿਆ।
ਸ਼੍ਰੀ ਰਿਜ਼ਵਾਨ ਨੇ ਇਸ ਗੱਲ ਵਿਚ ਪ੍ਰਸੰਨਤਾ ਅਨੁਭਵ ਕੀਤੀ ਕਿ ਯੂਨੀਵਰਸਿਟੀ ਵਿਦਿਆਰਥੀਆਂ ਦੇ ਸਮੱਗਰ ਵਿਕਾਸ ਲਈ ਅਜਿਹੇ ਉਤਸਾਹੀ ਯਤਨ ਕਰ ਰਹੀ ਹੈ। ਡਾ. ਲਛਮਣ ਦਾਸ ਸਿੰਗਲਾ, ਨਿਰਦੇਸ਼ਕ, ਮਨੁੱਖੀ ਸਾਧਨ ਪ੍ਰਬੰਧਨ ਕੇਂਦਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅਜਿਹੇ ਮੁਹਾਰਤ ਭਾਸ਼ਣਾਂ ਦਾ ਬਹੁਤ ਫਾਇਦਾ ਮਿਲਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸ਼੍ਰੀ ਰਿਜ਼ਵਾਨ ਦਾ ਭਾਸ਼ਣ ਵੀ ਵਿਦਿਆਰਥੀਆਂ ਦੇ ਜੀਵਨ ਵਿਚ ਇਕ ਨਵੀਂ ਰੋਸ਼ਨੀ ਦਾ ਸੰਚਾਰ ਕਰੇਗਾ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਮਨੁੱਖੀ ਸਾਧਨ ਕੇਂਦਰ ਦਾ ਇਹ ਬੜਾ ਵਧੀਆ ਉਪਰਾਲਾ ਹੈ, ਜਿਸ ਰਾਹੀਂ ਉਹ ਵਿਦਿਆਰਥੀਆਂ ਨੂੰ ਜੀਵਨ ਵਿਚ ਸਫ਼ਲਤਾ ਪ੍ਰਾਪਤ ਕਰਨ ਹਿਤ ਨਵੇਂ ਨੁਕਤੇ ਅਤੇ ਮਾਰਗਦਰਸ਼ਨ ਦੇ ਰਿਹਾ ਹੈ।